FacebookTwitterg+Mail

ਦੀਵਾਲੀ ਤੋਂ 3 ਦਿਨ ਪਹਿਲਾਂ ਰਿਲੀਜ਼ ਹੋਵੇਗਾ '2.0' ਦਾ ਟਰੇਲਰ

2point0
28 October, 2018 05:17:50 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ, ਰਜਨੀਕਾਂਤ ਅਤੇ ਐਮੀ ਜੈਕਸਨ ਸਟਾਰਰ ਫਿਲਮ '2.0' ਦੇ ਟਰੇਲਰ ਦਾ ਫੈਨਜ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਫੈਨਜ਼ ਨੂੰ ਹੁਣ ਤੱਕ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਕਿਉਂਕਿ ਮੇਕਰਜ਼ ਨੇ ਟਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਟਰੇਲਰ ਦੀਵਾਲੀ ਤੋਂ 3 ਦਿਨ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ 'ਚ ਫਿਲਮ ਨਿਰਮਾਤਾ ਵਲੋਂ ਨਵੇਂ ਪੋਸਟਰ ਰਾਹੀਂ ਟਰੇਲਰ ਦੇ ਰਿਲੀਜ਼ ਡੇਟ ਦੀ ਜਾਣਕਾਰੀ ਸਾਹਮਣੇ ਆਈ ਹੈ।

ਸੋਸ਼ਲ ਮੀਡੀਆ 'ਤੇ ਆ ਰਹੀਆਂ ਖਬਰਾਂ ਮੁਤਾਬਕ '2.0' ਦੇ ਪ੍ਰੀਕਵਲ ਫਿਲਮ 'ਰੋਬੇਟ' 'ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਅ ਚੁੱਕੀ ਐਸ਼ਵਰਿਆ ਰਾਏ ਦਾ ਇਕ ਇਮੋਸ਼ਨਲ ਸੀਨ '2.0' 'ਚ ਦਿਖਾਇਆ ਜਾਵੇਗਾ। ਇਸ ਸੀਨ 'ਚ ਐਸ਼ਵਰਿਆ ਚਿੱਟੀ ਨੂੰ ਵਿਦਾ ਕਰਦੀ ਨਜ਼ਰ ਆ ਸਕਦੀ ਹੈ। ਬੀਤੇ ਦਿਨੀ ਰਿਲੀਜ਼ ਹੋਏ '2.0' ਦੇ ਟੀਜ਼ਰ ਨੂੰ ਹੁਣ ਤੱਕ 3 ਕਰੋੜ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਹ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Rajinikanth 2Point0 Trailer Release Date Bollywood Actor

Edited By

Kapil Kumar

Kapil Kumar is News Editor at Jagbani.