FacebookTwitterg+Mail

ਟਰੇਲਰ ਤੋਂ ਪਹਿਲਾਂ ਮੇਕਰਜ਼ ਵਲੋਂ ਰਿਲੀਜ਼ ਕੀਤੇ ਗਏ '2.0' ਦੇ ਨਵੇਂ ਪੋਸਟਰ

2point0
31 October, 2018 01:23:20 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ, ਰਜਨੀਕਾਂਤ ਅਤੇ ਐਮੀ ਜੈਕਸਨ ਸਟਾਰਰ ਫਿਲਮ '2.0' ਦੇ ਟਰੇਲਰ ਦਾ ਫੈਨਜ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਫੈਨਜ਼ ਨੂੰ ਹੁਣ ਤੱਕ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਕਿਉਂਕਿ ਮੇਕਰਜ਼ ਨੇ ਟਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਟਰੇਲਰ ਦੀਵਾਲੀ ਤੋਂ 3 ਦਿਨ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਉੱਥੇ ਹੀ ਹਾਲ ਹੀ 'ਚ ਫਿਲਮ ਨਿਰਮਾਤਾਵਾਂ ਵਲੋਂ ਨਵੇਂ ਪੋਸਟਰ ਰਿਲੀਜ਼ ਕੀਤੇ ਜਾ ਰਹੇ ਹਨ, ਜਿਸ 'ਚ ਅਕਸ਼ੈ ਤੇ ਰਜਨੀਕਾਂਤ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਸੋਸ਼ਲ ਮੀਡੀਆ 'ਤੇ ਆ ਰਹੀਆਂ ਖਬਰਾਂ ਮੁਤਾਬਕ '2.0' ਦੇ ਪ੍ਰੀਕਵਲ ਫਿਲਮ 'ਰੋਬੇਟ' 'ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਅ ਚੁੱਕੀ ਐਸ਼ਵਰਿਆ ਰਾਏ ਦਾ ਇਕ ਇਮੋਸ਼ਨਲ ਸੀਨ '2.0' 'ਚ ਦਿਖਾਇਆ ਜਾਵੇਗਾ। ਇਸ ਸੀਨ 'ਚ ਐਸ਼ਵਰਿਆ ਚਿੱਟੀ ਨੂੰ ਵਿਦਾ ਕਰਦੀ ਨਜ਼ਰ ਆ ਸਕਦੀ ਹੈ। ਬੀਤੇ ਦਿਨੀ ਰਿਲੀਜ਼ ਹੋਏ '2.0' ਦੇ ਟੀਜ਼ਰ ਨੂੰ ਹੁਣ ਤੱਕ 3 ਕਰੋੜ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਹ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Akshay Kumar Rajinikanth 2Point0 Trailer Poster Bollywood Actor

About The Author

kapil kumar

kapil kumar is content editor at Jagbani