FacebookTwitterg+Mail

'2.0' ਨੇ ਰਿਲੀਜ਼ ਤੋਂ ਪਹਿਲਾਂ ਕਮਾਏ ਇੰਨੇ ਕਰੋੜ

2point0
25 November, 2018 06:07:45 PM

ਮੁੰਬਈ (ਬਿਊਰੋ)- ਅਕਸ਼ੈ ਕੁਮਾਰ ਤੇ ਰਜਨੀਕਾਂਤ ਸਟਾਰਰ ਫਿਲਮ '2.0' ਅਗਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਜਦੋਂ ਤੋਂ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਇਹ ਫਿਲਮ ਲਗਾਤਾਰ ਸੁਰਖੀਆਂ 'ਚ ਹੈ। ਉੱਥੇ ਹੀ ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਫਿਲਮ '2.0' ਨੇ ਰਿਲੀਜ਼ ਤੋਂ ਪਹਿਲਾਂ ਹੀ 490 ਕਰੋੜ ਕਮਾਈ ਕਰ ਲਈ ਹੈ। ਪਹਿਲਾਂ ਖਬਰ ਸੀ ਕਿ ਫਿਲਮ ਦਾ ਬਜਟ 400 ਤੋਂ 500 ਕਰੋੜ ਹੈ ਪਰ ਜਦੋਂ ਟਰੇਲਰ ਲਾਂਚ ਈਵੈਂਟ ਦੌਰਾਨ ਸੁਪਰਸਟਾਰ ਰਜਨੀਕਾਂਤ ਨੇ ਇਸ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਫਿਲਮ ਦਾ ਕੁੱਲ ਬਜਟ 550 ਤੋਂ 600 ਕਰੋੜ ਹੈ।

ਸੂਤਰਾਂ ਮੁਤਾਬਕ ਫਿਲਮ '2.0' ਦੇ ਡਿਜੀਟਲ ਰਾਈਟਸ 60 ਕਰੋੜ, ਸੈਟੇਲਾਈਟ ਰਾਈਟਸ 120 ਕਰੋੜ, ਨੌਰਥ ਬੈਲਟ ਰਾਈਟਸ 80 ਕਰੋੜ, ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਰਾਈਟਸ 70 ਕਰੋੜ, ਕਰਨਾਟਕ ਰਾਈਟਸ 25 ਕਰੋੜ, ਕੇਰਲ ਰਾਈਟਸ 15 ਕਰੋੜ 'ਚ ਵਿੱਕ ਚੁੱਕੇ ਹਨ। ਉੱਥੇ ਹੀ ਫਿਲਮ ਨੇ ਪ੍ਰੀ-ਬੁਕਿੰਗ (ਤਾਮਿਲ) ਰਾਹੀਂ 120 ਕਰੋੜ ਕਮਾ ਲਏ ਹਨ। ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 490 ਕਰੋੜ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ ਹਨ। ਫਿਲਮ 'ਚ ਅਕਸ਼ੈ ਤੇ ਰਜਨੀਕਾਂਤ ਤੋਂ ਇਲਾਵਾ ਐਮੀ ਜੈਕਸਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਐੱਸ ਸ਼ੰਕਰ ਨਿਰਦੇਸ਼ਤ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Rajinikanth Akshay Kumar Amy Jackson 2Point0 S Shankar Bollywood Actor

Edited By

Kapil Kumar

Kapil Kumar is News Editor at Jagbani.