FacebookTwitterg+Mail

ਸਸਪੈਂਸ ਨਾਲ ਭਰਪੂਰ '3 ਸਟੋਰੀਜ਼' ਦਾ ਟਰੇਲਰ ਹੋਇਆ ਰਿਲੀਜ਼

3 storeys
08 February, 2018 06:27:57 PM

ਮੁੰਬਈ (ਬਿਉੂਰੋ)— ਕਈ ਬਾਲੀਵੁੱਡ ਸਟਾਰਜ਼ ਅਭਿਨੈ ਫਿਲਮ '3 ਸਟੋਰੀਜ਼' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ ਹੈ ਜੋ ਪ੍ਰਸ਼ੰਸਕਾਂ ਲਈ ਕਾਫੀ ਦਿਲਚਸਪ ਸਾਬਤ ਹੋ ਸਕਦੀ ਹੈ। ਥ੍ਰਿਲਰ ਤੇ ਸੰਸਪੈਂਸ ਨਾਲ ਭਰਪੂਰ ਫਿਲਮ 'ਚ ਵੱਖ-ਵੱਖ ਪਰਿਵਾਰਾਂ ਦੇ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਂਦੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਟਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੁਲਕਿਤ ਸਮਰਾਟ, ਸ਼ਰਮਨ ਜੋਸ਼ੀ, ਰੇਣੂਕਾ ਸ਼ਹਾਣੇ ਅਤੇ ਰਿੱਚਾ ਚੱਢਾ ਵਰਗੇ ਸਟਾਰਜ਼ ਫਿਲਮ 'ਚ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦੀ ਕਹਾਣੀ ਨੂੰ ਆਮ ਜ਼ਿੰਦਗੀ ਨਾਲ ਜੋੜ ਕੇ ਲਿਖਿਆ ਗਿਆ ਹੈ। ਫਿਲਮ 'ਚ ਇਕ-ਇਕ ਕਰਕੇ ਕਈ ਰਾਜ਼ ਸਾਹਮਣੇ ਆਉਂਦੇ ਹਨ। ਇਸ ਤੋਂ ਇਸ ਫਿਲਮ ਨੂੰ ਫਰਹਾਨ ਅਖਤਰ ਤੇ ਰਿਤੇਸ਼ ਸਿਧਵਾਨੀ ਮਿਲ ਕੇ ਪ੍ਰੋਡਿਊ ਕਰ ਰਹੇ ਹਨ, ਜੋ 9 ਮਾਰਚ ਨੂੰ ਰਿਲੀਜ਼ ਹੋਵੇਗੀ।


Tags: Pulkit Samrat Richa Chadda Sharman Joshi 3 Storeys Trailer Hindi Film

Edited By

Kapil Kumar

Kapil Kumar is News Editor at Jagbani.