FacebookTwitterg+Mail

ਪਛਾਣੋ ਕੌਣ ਹੈ ਇਹ ਬੱਚਾ, ਜੋ ਵੱਡਾ ਹੋ ਕੇ ਬਣਿਆ ਬਾਲੀਵੁੱਡ ਦਾ ਸੁਪਰਸਟਾਰ

31 golden years of salman khan glimpses from his life in pictures
28 August, 2019 02:25:15 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਫਿਲਮ ਇੰਡਸਟਰੀ 31 ਸਾਲ ਦਾ ਸਫਰ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਫਿਲਮਾਂ ’ਚ ਕੰਮ ਕੀਤਾ। ਅੱਜ ਉਹ ਹਿੰਦੀ ਸਿਨੇਮਾ ਦੇ ਸਭ ਤੋਂ ਪਸੰਦੀਦਾ ਸਿਤਾਰਿਆਂ ’ਚੋਂ ਇਕ ਹਨ। ਸਲਮਾਨ ਖਾਨ ਨੇ ਇੰਡਸਟਰੀ ’ਚ ਇੰਨਾ ਲੰਬਾ ਸਮਾਂ ਗੁਜ਼ਾਰਿਆ ਹੈ, ਜਿਸ ’ਤੇ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ।

Punjabi Bollywood Tadka

ਸੋਸ਼ਲ ਮੀਡੀਆ ਅਕਾਊਂਟ ’ਤੇ ਸਲਮਾਨ ਖਾਨ ਨੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਬਲੈਕ ਐਂਡ ਵ੍ਹਾਈਟ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਭਾਰਤੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਤਮਾਮ ਲੋਕਾਂ ਦਾ ਬਹੁਤ-ਬਹੁਤ ਧੰਨਵਾਦ, ਜੋ 31 ਸਾਲ ਦੇ ਇਸ ਸਫਰ ’ਚ ਮੇਰੇ ਨਾਲ ਰਹੇ। ਖਾਸ ਕਰਕੇ ਮੇਰੇ ਸਾਰੇ ਫੈਨਜ਼ ਤੇ ਚੰਗਾ ਚਾਹੁਣ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਸਫਰ ਨੂੰ ਮੁਮਕਿਨ (ਸੋਖਾ) ਬਣਾਇਆ।’’

Punjabi Bollywood Tadka

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਸਾਲ 1988 ’ਚ ਫਿਲਮ ‘ਬੀਵੀ ਹੋ ਤੋਂ ਐਸੀ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ’ਚ ਸਲਮਾਨ ਖਾਨ ਸਾਈਡ ਕਿਰਦਾਰ ’ਚ ਨਜ਼ਰ ਆਏ ਸਨ। ਫਿਲਮ ’ਚ ਉਨ੍ਹਾਂ ਤੋਂ ਇਲਾਵਾ ਐਵਰਗ੍ਰੀਨ ਅਦਾਕਾਰਾ ਰੇਖਾ, ਫਾਰੂਕ ਸ਼ੇਖ, ਬਿੰਦੂ, ਆਸਰਾਨੀ ਤੇ ਕਾਦਰ ਖਾਨ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ ’ਚ ਸਨ। ਸਲਮਾਨ ਖਾਨ ਮੈਨ ਲੀਡ ਦੇ ਤੌਰ ’ਤੇ ਸਾਲ 1989 ’ਚ ਆਈ ਫਿਲਮ ‘ਮੈਂਨੇ ਪਿਆਰ ਕਿਆ’ ’ਚ ਕੰਮ ਕੀਤਾ। ਇਸ ਫਿਲਮ ਨਾਲ ਉਨ੍ਹਾਂ ਨੇ ਪ੍ਰਸਿੱਧੀ ਖੱਟੀ।

Punjabi Bollywood Tadka

ਇਸ ਤੋਂ ਬਾਅਦ ਸਲਮਾਨ ਖਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਲਮਾਂ ਤੋਂ ਇਲਾਵਾ ਸਲਮਾਨ ਖਾਨ ਨੇ ਟੀ. ਵੀ. ’ਤੇ ਵੀ ਕਈ ਰਿਐਲਿਟੀ ਸ਼ੋਅਜ਼ ਨੂੰ ਵੀ ਹੋਸਟ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਹੈ ‘ਬਿੱਗ ਬੌਸ’। ਇਸ ਦੇ ਨਾਲ ਸਲਮਾਨ ਖਾਨ ਨੂੰ ਇਸ ਸਮੇਂ ਬਾਲੀਵੁੱਡ ’ਚ ਹਿੱਟ ਦੀ ਗਾਰੰਟੀ ਵੀ ਕਿਹਾ ਜਾਂਦਾ ਹੈ।

Punjabi Bollywood Tadka

ਉਨ੍ਹਾਂ ਦੀਆਂ ਫਿਲਮਾਂ 100 ਕਰੋੜ ਰੁਪਏ ਦੀ ਕਮਾਈ ਤਾਂ ਆਸਾਨੀ ਨਾਲ ਕਰ ਲੈਂਦੀਆਂ ਹਨ। ਸਲਮਾਨ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਦਬੰਗ 3’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ, ਜੋ ਕਿ 20 ਦਸਬੰਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka


Tags: Salman Khan31 Golden Years Biwi Ho To AisiMaine Pyar KiyaBollywood Celebrity

Edited By

Sunita

Sunita is News Editor at Jagbani.