ਮੁੰਬਈ (ਬਿਊਰੋ)— ਉਂਝ ਤਾਂ ਹਾਲੀਵੁੱਡ 'ਚ ਹਸੀਨਾਵਾਂ ਦੀ ਭਰਮਾਰ ਹੈ ਤੇ ਹਰ ਅਦਾਕਾਰਾ ਦੂਜੀ 'ਤੇ ਭਾਰੀ ਹੈ ਪਰ ਅੱਜ ਤੁਹਾਨੂੰ ਉਨ੍ਹਾਂ 10 ਬੇਹੱਦ ਸੈਕਸੀ ਅਭਿਨੇਤਰੀਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਉਂਝ ਤਾਂ 40 ਦੀ ਉਮਰ ਪਾਰ ਕਰ ਚੁੱਕੀਆਂ ਹਨ ਪਰ ਉਨ੍ਹਾਂ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
ਮੋਨਿਕਾ ਬੇਲੁਚੀ
53 ਸਾਲਾ ਮੋਨਿਕਾ ਦਾ ਨਾਂ ਅੱਜ ਵੀ ਦੁਨੀਆ ਦੀਆਂ ਸਭ ਤੋਂ ਸੈਕਸੀ ਮਹਿਲਾਵਾਂ 'ਚ ਸ਼ੁਮਾਰ ਹੈ। ਜੇਮਸ ਬਾਂਡ ਸੀਰੀਜ਼ ਦੀਆਂ ਜੋ ਫਿਲਮਾਂ ਮੋਨਿਕਾ ਨੇ ਕੀਤੀਆਂ ਹਨ, ਉਨ੍ਹਾਂ 'ਚ ਕੰਮ ਕਰਦੇ ਸਮੇਂ ਉਸ ਦੀ ਉਮਰ 50 ਸਾਲ ਦੀ ਸੀ।
ਸਲਮਾ ਹਾਇਕ
ਸਲਮਾ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਇਹ ਮੈਕਸੀਕਨ ਅਭਿਨੇਤਰੀ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਸਲਮਾ ਨੂੰ ਫਿਲਮ 'ਫਰੀਡਾ' 'ਚ ਉਸ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ।
ਕੇਟ ਵਿੰਸਲੇਟ
42 ਸਾਲਾ 'ਟਾਈਟੈਨਿਕ' ਫੇਮ ਕੇਟ ਵਿੰਸਲੇਟ ਸਿਨੇਮਾ ਤੋਂ ਇਲਾਵਾ ਆਪਣੇ ਨਾਟਕਾਂ ਲਈ ਵੀ ਕਾਫੀ ਮਸ਼ਹੂਰ ਹੈ।
ਪੈਨੇਲੋਪ ਕਰੂਜ਼
ਪੈਨੇਲੋਪ 16 ਸਾਲ ਦੀ ਉਮਰ 'ਚ ਹੀ ਹਾਲੀਵੁੱਡ 'ਚ ਐਂਟਰੀ ਕਰ ਚੁੱਕੀ ਸੀ। 43 ਸਾਲਾ ਪੈਨੇਲੋਪ ਹਰ ਤਰ੍ਹਾਂ ਦੀ ਫਿਲਮ 'ਚ ਕੰਮ ਕਰਦੀ ਹੈ ਤੇ ਉਹ ਇਕ ਅਜਿਹੀ ਸਪੈਨਿਸ਼ ਅਭਿਨੇਤਰੀ ਹੈ, ਜਿਸ ਨੂੰ ਹਾਲੀਵੁੱਡ 'ਚ ਬਿਹਤਰੀਨ ਪਛਾਣ ਬਣਾਉਣ 'ਚ ਦੇਰ ਨਹੀਂ ਲੱਗੀ।
ਕੈਮਰੂਨ ਡਿਆਜ਼
ਕੈਲੇਫੋਰਨੀਆ ਦੀ ਰਹਿਣ ਵਾਲੀ ਕੈਮਰੂਨ ਡਿਆਜ਼ 40 ਸਾਲਾਂ ਦੀ ਹੈ। ਉਹ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਅਭਿਨੇਤਰੀਆਂ 'ਚ ਸ਼ੁਮਾਰ ਹੈ। ਡਿਆਜ਼ ਨੂੰ ਉਸ ਦੀ ਫਿਲਮ 'ਜਾਨ ਮਾਲਕੋਵਿਚ' ਤੇ 'ਵੇਨਿਲਾ ਸਕਾਈ' ਨਾਲ ਪਛਾਣ ਮਿਲੀ।
ਚਾਰਲੀਜ਼ ਥੇਰੋਨ
ਚਾਰਲੀਜ਼ ਦੱਖਣੀ ਅਫਰੀਕਾ ਤੋਂ ਹੈ। ਉਸ ਨੇ 'ਡੇਵਿਡਸ ਐਡਵੋਕੇਟ' ਤੇ 'ਮੈਡ ਮੈਕਸ' ਵਰਗੀਆਂ ਫਿਲਮਾਂ 'ਚ ਆਪਣਾ ਸ਼ਾਨਦਾਰ ਅਭਿਨੈ ਦਿਖਾਇਆ ਹੈ। ਚਾਰਲੀਜ਼ ਅੱਜ ਹਾਲੀਵੁੱਡ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਭਿਨੇਤਰੀਆਂ 'ਚੋਂ ਇਕ ਹੈ।
ਕੇਟ ਬਲੈਂਚੇਟ
ਕੇਟ ਬਲੈਂਚੇਟ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ। ਉਸ ਨੇ ਥਿਏਟਰ ਨਾਲ ਆਪਣੀ ਕਲਾ ਦਾ ਜੌਹਰ ਦਿਖਾਉਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਫਿਲਮਾਂ ਦਾ ਰੁਖ਼ ਕੀਤਾ।
ਜੈਨੀਫਰ ਐਨਿਸਟਨ
'ਬਰੂਸ ਅਲਮਾਇਟੀ', 'ਵੀ ਆਰ ਦਿ ਮਿਲਰਸ' ਤੇ 'ਹਾਰੀਬਲ ਬਾਸੇਸ' ਜੈਨੀਫਰ ਦੇ ਕਰੀਅਰ ਦੇ ਸਭ ਤੋਂ ਕਾਮਯਾਬ ਸ਼ੋਅਜ਼ ਰਹੇ ਹਨ। 48 ਸਾਲ ਦੀ ਉਮਰ 'ਚ ਵੀ ਉਹ ਬੇਹੱਦ ਖੂਬਸੂਰਤ ਦਿਖਦੀ ਹੈ।
ਕਰਟਨੀ ਕਾਕਸ
ਕਰਟਨੀ ਨੂੰ ਉਸ ਦੇ ਖਾਸ ਦੋਸਤਾਂ ਦੇ ਚਲਦਿਆਂ ਇਸ ਲਿਸਟ 'ਚ ਰੱਖਿਆ ਗਿਆ ਹੈ। ਅਲਬਾਮਾ 'ਚ ਜਨਮੀ ਕਰਟਨੀ ਨੂੰ ਉਸ ਦੀ ਦੋਸਤ ਨਾਲ 'ਹਿਟ ਸਿਟਕੌਮ ਦੋਸਤੋਂ' ਨਾਂ ਦੇ ਸ਼ੋਅ ਨਾਲ ਜਾਣਿਆ ਜਾਂਦਾ ਹੈ।
ਸ਼ੇਰਾਨ ਸਟੋਨ
ਸ਼ੇਰਾਨ ਵੀ ਅਮਰੀਕਾ 'ਚ ਜਨਮੀ ਅਭਿਨੇਤਰੀ ਹੈ। ਆਪਣੇ ਪ੍ਰਸਿੱਧ ਸ਼ੋਅ ਸਕੋਰਸਿਜ਼ ਕੈਸੀਨੋ ਲਈ ਉਹ ਕਾਫੀ ਮਸ਼ਹੂਰ ਹੈ। ਉਹ 59 ਸਾਲ ਦੀ ਉਮਰ 'ਚ ਵੀ ਆਪਣੇ ਲੁੱਕਸ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ।
