FacebookTwitterg+Mail

ਪੰਜਾਬੀ ਫਿਲਮਾਂ ਦੀਆਂ ਇਨ੍ਹਾਂ ਅਭਿਨੇਤਰੀਆਂ ਅੱਗੇ ਦੀਪਿਕਾ-ਕੈਟਰੀਨਾ ਵੀ ਨੇ ਫੇਲ

5 top punjabi heroines
12 June, 2018 02:23:08 PM

ਜਲੰਧਰ(ਬਿਊਰੋ)— ਬਾਲੀਵੁੱਡ ਹਸੀਨਾਵਾਂ ਦੀ ਤਾਂ ਹਰ ਗੱਲ ਆਪਣੇ ਆਪ 'ਚ ਨਿਰਾਲੀ ਹੈ ਪਰ ਅੱਜ ਤੁਹਾਨੂੰ ਅਸੀਂ ਅਜਿਹੀਆਂ 5 ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਹੁਸਨ ਤੇ ਅਦਾਕਾਰੀ ਨਾਲ ਪੰਜਾਬੀ ਫਿਲਮਾਂ ਦੀ ਪਛਾਣ ਹੀ ਬਦਲ ਦਿੱਤੀ। ਇਨ੍ਹਾਂ ਅਦਾਕਾਰਾਂ ਨੂੰ ਕਿਸੇ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ਤੋਂ ਘੱਟ ਨਹੀਂ ਆਖਿਆ ਜਾ ਸਕਦਾ। ਇਨ੍ਹਾਂ ਦੀਆਂ ਫਿਲਮਾਂ ਦੀ ਭਾਵੇਂ ਹੀ ਦੀਪਿਕਾ ਪਾਦੂਕੋਣ, ਆਲੀਆ ਭੱਟ, ਕੈਟਰੀਨਾ ਕੈਫ ਤੋਂ ਘੱਟ ਹੋਵੇ ਪਰ ਪੰਜਾਬੀ ਫਿਲਮ ਇੰਡਸਟਰੀ 'ਚ ਇਨ੍ਹਾਂ ਦਾ ਰੁਤਬਾ ਹੈ, ਜੋ ਬਾਲੀਵੁੱਡ 'ਚ ਦੀਪਿਕਾ, ਕੈਟਰੀਨਾ ਕੈਫ, ਕਰੀਨਾ ਕਪੂਰ ਖਾਨ ਵਰਗੀਆਂ ਅਦਾਕਾਰਾਂ ਦਾ ਹੈ। ਗਾਇਕੀ ਤੋਂ ਲੈ ਕੇ ਡਾਂਸ, ਅਦਾਕਾਰੀ ਹਰ ਜਗ੍ਹਾ ਇਨ੍ਹਾਂ ਅਦਾਕਾਰਾਂ ਦੇ ਜਲਵੇ ਕਾਇਮ ਹਨ। 
ਨੀਰੂ ਬਾਜਵਾ
ਨੀਰੂ ਬਾਜਵਾ ਪੰਜਾਬੀ ਫਿਲਮਾਂ ਦੀ ਸੁਪਰਹਿੱਟ ਅਦਾਕਾਰਾ ਹੈ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੇ ਸਦਾਬਾਹਾਰ ਸੁਪਰਸਟਾਰ ਸਵਰਗਵਾਸੀ ਦੇਵ ਆਨੰਦ ਨਾਲ 'ਮੈਂ ਸੋਲਹ ਬਰਸ ਕੀ' ਫਿਲਮ ਨਾਲ ਕੀਤੀ ਸੀ। ਉਸ ਨੇ ਆਪਣੀ ਪਹਿਲੀ ਫਿਲਮ 'ਅਸਾ ਨੂੰ ਮਾਨ ਵਤਨਾ ਦਾ' (2014) ਹਰਭਜਨ ਮਾਨ ਨਾਲ ਕੀਤੀ ਸੀ। ਮੌਜ਼ੂਦਾ ਸਮੇਂ 'ਚ ਨੀਰੂ ਸਫਲ ਪੰਜਾਬੀ ਅਦਾਕਾਰਾਂ 'ਚੋਂ ਇਕ ਹੈ।
Punjabi Bollywood Tadka
ਸਿਮੀ ਚਾਹਲ
'ਬੰਬੂਕਾਟ' ਫਿਲਮ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੀ ਸਿਮੀ ਚਾਹਲ ਨੇ ਪਾਲੀਵੁੱਡ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਸਿਮੀ ਚਾਹਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਪੰਜਾਬੀ ਗੀਤਾਂ 'ਚ ਮਾਡਲ ਵਜੋਂ ਕੀਤੀ ਸੀ।ਉਸ ਦੀ ਚੰਗੀ ਅਦਾਕਾਰੀ ਨੂੰ ਦੇਖਦੇ ਹੋਏ ਮਸ਼ਹੂਰ ਡਾਇਰੈਕਟਰ ਪੰਕਜ ਬੱਤਰਾ ਦੀ ਫਿਲਮ 'ਬੰਬੂਕਾਟ' 'ਚ ਐਕਟਿੰਗ ਕਰਨ ਦਾ ਮੌਕਾ ਮਿਲਿਆ। ਉਸ ਨੇ 'ਬੰਬੂਕਾਟ' ਫਿਲਮ ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
Punjabi Bollywood Tadka
ਸੋਨਮ ਬਾਜਵਾ
ਸੋਨਮ ਬਾਜਵਾ ਅੱਜਕਲ ਪੰਜਾਬੀ ਫਿਲਮ 'ਕੈਰੀ ਆਨ ਜੱਟਾ 2' ਦੀ ਸਕਸੈੱਸ ਦੇ ਬੁੱਲ੍ਹੇ ਲੁੱਟ ਰਹੀ ਹੈ। ਇਸ ਫਿਲਮ 'ਚ ਉਹ ਮਸ਼ਹੂਰ ਗਾਇਕ-ਅਦਾਕਾਰ ਗਿੱਪੀ ਗਰੇਵਾਲ ਦੇ ਓਪੋਜ਼ਿਟ ਦਿਖ ਰਹੀ ਹੈ। ਸਾਲ 2012 'ਚ ਉਨ੍ਹਾਂ ਨੇ 'ਮਿਸ ਇੰਡੀਆ' ਮੁਕਾਬਲੇ 'ਚ ਵੀ ਹਿੱਸਾ ਲਿਆ ਸੀ। ਸਾਲ 2014 'ਚ ਆਈ ਫਿਲਮ 'ਪੰਜਾਬ 1984' ਨਾਲ ਉਨ੍ਹਾਂ ਨੇ ਕਾਫੀ ਨਾਂ ਕਮਾਇਆ ਸੀ, ਜਿਸ 'ਚ ਉਨ੍ਹਾਂ ਦੇ ਓਪੋਜ਼ਿਟ ਸੁਪਰਸਟਾਰ ਦਿਲਜੀਤ ਦੋਸਾਂਝ ਸਨ।
Punjabi Bollywood Tadka
ਮੈਂਡੀ ਤੱਖੜ
ਮਨਦੀਪ ਕੌਰ ਤੱਖੜ ਜੋ ਪਾਲੀਵੁੱਡ 'ਚ ਆ ਕੇ ਮੈਂਡੀ ਤੱਖੜ ਦੇ ਨਾਂ ਨਾਲ ਪ੍ਰਸਿੱਧ ਖੱਟ ਰਹੀ ਹੈ। ਪੰਜਾਬੀ ਫਿਲਮਾਂ 'ਚ ਮੈਂਡੀ ਨੇ ਚੰਗਾ ਮੁਕਾਮ ਹਾਸਲ ਕੀਤਾ ਹੈ। ਮੈਂਡੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੀ 2010 'ਚ ਆਈ ਫਿਲਮ 'ਏਕਮ-ਸਨ ਆਫ ਸੋਲ' ਨਾਲ ਕੀਤੀ ਸੀ। ਇਸ ਫਿਲਮ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਲੋਕਾਂ ਨੇ ਫਿਲਮ ਦੇ ਨਾਲ-ਨਾਲ ਮੈਂਡੀ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਕੀਤੀ। ਇਸ ਤੋਂ ਬਾਅਦ ਮੈਂਡੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Punjabi Bollywood Tadka
ਸਰਗੁਣ ਮਹਿਤਾ 
'ਲਵ ਪੰਜਾਬ', 'ਅੰਗਰੇਜ' ਅਤੇ 'ਲਹੌਰੀਏ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਬੇਮਿਸਾਲ ਐਕਟਿੰਗ ਨਾਲ ਸਰਗੁਣ ਮਹਿਤਾ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਸਰਗੁਣ ਮਹਿਤਾ 'ਬਾਲਿਕਾ ਵਧੂ' ਅਤੇ 'ਜਮਾਈ ਰਾਜਾ' ਵਰਗੇ ਕਈ ਟੀ. ਵੀ. ਸੀਰੀਅਲ 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka


Tags: Simi ChahalMandy TakharSonam BajwaNeeru BajwaSargun MehtaKatrina KaifDeepika Padukone

Edited By

Sunita

Sunita is News Editor at Jagbani.