FacebookTwitterg+Mail

ਰਾਜਕੁਮਾਰ-ਨਰਗਿਸ ਸਟਾਰਰ ਫਿਲਮ '5 ਵੈਡਿੰਗਸ' ਦਾ ਟਰੇਲਰ ਰਿਲੀਜ਼, (ਵੀਡੀਓ)

5 weddings
24 August, 2018 05:49:33 PM

ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਇੰਡਸਟਰੀ ਦੇ ਉਨ੍ਹਾਂ ਅਭਿਨੇਤਾਵਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਵੱਖ-ਵੱਖ ਭੂਮਿਕਾਵਾਂ ਨਿਭਾਉਣ ਦਾ ਨਾ ਸਿਰਫ ਮੌਕਾ ਮਿਲਿਆ, ਬਲਕਿ ਆਪਣੇ ਅਭਿਨੈ ਨੂੰ ਰਾਜਕੁਮਾਰ ਰਾਓ ਨੇ ਬਾਖੂਬੀ ਨਿਭਾਇਆ। ਹਾਲ ਹੀ 'ਚ ਰਾਜਕੁਮਾਰ ਰਾਓ ਇਕ ਵਾਰ ਫਿਰ ਤੋਂ ਕਾਮੇਡੀ ਕਰਦੇ ਨਜ਼ਰ ਆਉਣਗੇ। ਫਿਲਮ ਦਾ ਨਾਂ ਹੈ '5 ਵੈਡਿੰਗਸ'। ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਖਾਸ ਤੌਰ 'ਤੇ ਵਿਆਹ 'ਤੇ ਆਧਾਰਿਤ ਹੈ। ਇਹ ਫਿਲਮ ਦਾ ਦੂਜਾ ਟਰੇਲਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਖੂਬ  ਪਸੰਦ ਕੀਤਾ ਗਿਆ।


ਦੱਸਣਯੋਗ ਹੈ ਕਿ '5 ਵੈਡਿੰਗਸ' ਦਾ ਨਿਰਦੇਸ਼ਨ ਨਮਰਤਾ ਸਿੰਘ ਗੁਜਰਾਲ ਵਲੋਂ ਕੀਤਾ ਗਿਆ ਹੈ। ਫਿਲਮ 'ਚ ਰਾਜਕੁਮਾਰ ਰਾਓ ਇਕ ਪੁਲਸ ਅਧਿਕਾਰੀ ਦੇ ਕਿਰਦਾਰ 'ਚ ਹਨ। ਉੱਥੇ ਹੀ ਨਰਗਿਸ ਇਕ ਵਿਦੇਸ਼ੀ ਜਨਰਲਿਸਟ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Nargis Fakhri Journalist Rajkummar Rao 5 Weddings Trailer Bollywood Actor

Edited By

Kapil Kumar

Kapil Kumar is News Editor at Jagbani.