FacebookTwitterg+Mail

ਫਿਲਮਫੇਅਰ ਐਵਾਰਡ 'ਚ ਇਨ੍ਹਾਂ ਸੈਲੀਬ੍ਰਿਟੀਜ਼ ਨੇ ਮਾਰੀ ਬਾਜ਼ੀ, ਦੇਖੋ ਪੂਰੀ ਲਿਸਟ

64th filmfare awards 2019  complete winners list
24 March, 2019 01:40:16 PM

ਮੁੰਬਈ (ਬਿਊਰੋ) : ਬੀਤੇ ਦਿਨੀਂ ਮੁੰਬਈ 'ਚ 64ਵੇਂ ਫਿਲਮਫੇਅਰ ਐਵਾਰਡ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਨਾਮੀ ਚਿਹਰਿਆਂ ਨੇ ਸ਼ਿਰਕਤ ਕੀਤੀ। ਇਸ ਖਾਸ ਸ਼ਾਮ 'ਚ ਜਿੱਥੇ ਬਾਲੀਵੁੱਡ ਐਕਟਰਸ ਨੇ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ ਨਾਲ ਹੀ ਸਟੇਜ 'ਤੇ ਧਮਾਕੇਦਾਰ ਪਰਫਾਰਮੈਂਸ ਵੀ ਦਿੱਤੀ। ਇਸ ਸ਼ਾਮ 'ਚ ਐਲਾਨੇ ਗਏ ਐਵਾਰਡਸ 'ਚ ਰਣਬੀਰ ਕਪੂਰ ਤੇ ਆਲੀਆ ਭੱਟ ਨੂੰ ਬੈਸਟ ਐਕਟਰਸ ਅਤੇ ਐਕਟਰਸ ਦਾ ਐਵਾਰਡ ਦਿੱਤਾ ਗਿਆ, ਜਿਸ ਕਾਰਨ ਇਹ ਸ਼ਾਮ ਦੋਵਾਂ ਲਈ ਬੇਹੱਦ ਖਾਸ ਸੀ। ਰਣਬੀਰ ਕਪੂਰ ਨੂੰ ਫਿਲਮ 'ਸੰਜੂ' ਲਈ ਅਤੇ ਆਲੀਆ ਭੱਟ ਨੂੰ 'ਰਾਜ਼ੀ' ਲਈ ਸਰਵੋਤਮ ਅਦਾਕਾਰ ਚੁਣਿਆ ਗਿਆ।
ਇਨ੍ਹਾਂ ਦੋਵਾਂ ਤੋਂ ਇਲਾਵਾ ਜਾਨਹਵੀ ਕਪੂਰ ਨੂੰ ਸੋਹਾ ਅਲੀ ਖਾਨ ਪਿੱਛੇ ਛੱਡਦੇ ਹੋਏ ਬੈਸਟ ਡੈਬਿਊਡੇਂਟ ਦਾ ਐਵਰਡ ਹਾਸਲ ਕੀਤਾ ਅਤੇ ਨਾਲ ਹੀ ਰਣਵੀਰ ਸਿੰਘ ਨੇ ਬੈਸਟ ਐਕਟਰ ਕ੍ਰਿਟਿਕਸ ਦਾ ਖਿਤਾਬ ਜਿੱਤਿਆ। ਇਸ ਮੌਕੇ ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨਾਲ ਅਤੇ ਆਲੀਆ ਭੱਟ-ਰਣਬੀਰ ਕਪੂਰ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ।

ਹੁਣ ਦੇਖੋ 64ਵੇਂ ਫ਼ਿਲਮਫੇਅਰ ਦੀ ਪੂਰੀ ਲਿਸਟ

ਬੈਸਟ ਐਕਟਰ : ਰਣਬੀਰ ਕਪੂਰ (ਸੰਜੂ)

ਬੈਸਟ ਐਕਟਰਸ : ਆਲੀਆ ਭੱਟ (ਰਾਜ਼ੀ)

ਬੈਸਟ ਐਕਟਰ ਕ੍ਰਿਟਿਕਸ : ਰਣਵੀਰ ਸਿੰਘ (ਪਦਮਾਵਤ), ਆਯੁਸ਼ਮਾਨ ਖੁਰਾਨਾ (ਅੰਧਾਧੁਨ)

ਬੈਸਟ ਐਕਟਰਸ ਕ੍ਰਿਟਿਕਸ : ਨੀਨਾ ਗੁਪਤਾ (ਬਧਾਈ ਹੋ)

ਬੈਸਟ ਡਾਇਰੈਕਟਰ : ਮੇਘਨਾ ਗੁਲਜ਼ਾਰ (ਰਾਜ਼ੀ)

ਬੈਸਟ ਫਿਲਮ : ਰਾਜ਼ੀ

ਬੈਸਟ ਫਿਲਮ ਕ੍ਰਿਟਿਕਸ : ਸ਼੍ਰੀਰਾਮ ਰਾਘਵਨ

ਬੈਸਟ ਐਕਟਰ ਇੰਨ ਸਪੋਰਟਿੰਗ ਰੋਲ : ਗਜਰਾਜ ਰਾਓ (ਬਧਾਈ ਹੋ), ਵਿੱਕੀ ਕੌਸ਼ਲ (ਸੰਜੂ)

ਬੈਸਟ ਐਕਟਰਸ ਇੰਨ ਸਪੋਰਟਿੰਗ ਰੋਲ : ਸੁਰੇਖਾ ਸਿਖਰੀ (ਬਧਾਈ ਹੋ)

ਬੈਸਟ ਓਰੀਜਨਲ ਸਟੋਰੀ : ਅਨੂਭਵ ਸਿਨਹਾ (ਮੁਲਕ)

ਬੈਸਟ ਸਕਰੀਨ ਪਲੇਅ : ਸ਼੍ਰੀਰਾਮ ਰਾਗਵਨ, ਅਰਿਜੀਤ ਬਿਸਵਾਸ, ਪੂਜਾ ਲੱਡਢਾ, ਯੋਗੇਸ਼ ਚੰਦੇਕਰ, ਹੇਮੰਤ ਰਾਓ (ਅੰਧਾਧੁਨ)

ਲਾਈਫਟਾਈਮ ਅਚੀਵਮੈਂਟ ਐਵਾਰਡ : ਮਰਹੂਮ ਐਕਟਰਸ ਸ਼੍ਰੀਦੇਵੀ


Tags: 64th Vimal Elaichi Filmfare Awards 2019Alia BhattBest ActressRaaziMeghna GulzarBest Director Filmfare AwardRanbir KapoorSanjuRanveer SinghPadmaavatAyushmann KhurranaAndhaDhunNeena GuptaBadhaai Ho

Edited By

Sunita

Sunita is News Editor at Jagbani.