FacebookTwitterg+Mail

ਫਿਲਮਫੇਅਰ 'ਚ ਛਾਈ 'ਗਲੀ ਬੁਆਏ', ਜਿੱਤੇ 12 ਐਵਾਰਡ, ਦੇਖੋ ਪੂਰੀ ਲਿਸਟ

65th amazon filmfare awards 2020 winners
17 February, 2020 12:13:09 PM

ਮੁੰਬਈ (ਬਿਊਰੋ) : 65ਵੇਂ ਐਮਜ਼ੌਨ ਫਿਲਮਫੇਅਰ ਐਵਾਰਡਜ਼ 2020 ਅਸਾਮ ਦੇ ਗੁਹਾਟੀ 'ਚ ਆਯੋਜਿਤ ਕੀਤੇ ਗਏ। ਇਸ ਈਵੈਂਟ ਨੂੰ ਕਰਨ ਜੌਹਰ, ਵਿੱਕੀ ਕੌਸ਼ਲ ਅਤੇ ਵਰੁਣ ਧਵਨ ਨੇ ਹੋਸਟ ਕੀਤਾ। ਐਵਾਰਡ ਨਾਈਟ ਦੌਰਾਨ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਇਸ ਈਵੈਂਟ 'ਚ ਸ਼ਿਰਕਤ ਕੀਤੀ। ਸ਼ਨੀਵਾਰ ਨੂੰ ਗੁਹਾਟੀ 'ਚ ਆਯੋਜਿਤ ਇਸ ਈਵੈਂਟ 'ਚ ਜਿੱਥੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਸ਼ਾਮਲ ਹੋਈਆਂ, ਉੱਥੇ ਹੀ ਕਈ ਸੈਲੀਬ੍ਰਿਟੀਜ਼ ਨੂੰ ਬਾਲੀਵੁੱਡ ਦੇ ਇਕ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਰਣਵੀਰ ਸਿੰਘ, ਅਕਸ਼ੈ ਕੁਮਾਰ, ਆਯੁਸ਼ਮਾਨ ਖੁਰਾਣਾ, ਕਾਰਤਿਕ ਆਰਿਅਨ ਵਰਗੇ ਸਿਤਾਰਿਆਂ ਨੇ ਆਪਣੀ ਸ਼ਾਨਦਾਰ ਪਰਫਾਰਮੈਸ ਨਾਲ ਖੂਬ ਰੰਗ ਬੰਨ੍ਹਿਆ।

'ਗਲੀ ਬੁਆਏ' ਦੀ ਝੋਲੀ ਪਏ ਕਈ ਐਵਾਰਡ :-
ਇਸ ਸਾਲ 'ਗਲੀ ਬੁਆਏ' ਨੂੰ ਬੇਸਟ ਫਿਲਮ, ਰਣਵੀਰ ਸਿੰਘ ਨੂੰ ਬੇਸਟ ਐਕਟਰ, ਆਲੀਆ ਭੱਟ ਨੂੰ ਬੇਸਟ ਐਕਟਰਸ, ਜ਼ੋਇਆ ਅਖਤਰ ਬੈਸਟ ਡਾਇਰੈਕਟਰ, ਅੰਮ੍ਰਿਤਾ ਸੁਭਾਸ਼ ਨੂੰ ਬੈਸਟ ਸਪੋਰਟਿੰਗ ਅਦਾਕਾਰਾ, ਸਿਧਾਂਤ ਚਤੁਰਵੇਦੀ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਬੈਸਟ ਮਿਊਜ਼ਿਕ ਐਲਬਮ, ਬੈਸਟ ਸਕ੍ਰੀਨ ਪਲੇਅ ਵਰਗੇ ਐਵਾਰਡਸ ਵੀ 'ਗਲੀ ਬੁਆਏ' ਫਿਲਮ ਦੇ ਨਾਂ ਰਹੇ।

ਹੁਣ ਜਾਣੋ ਐਵਾਰਡਸ ਦੀ ਪੂਰੀ ਲਿਸਟ :-
ਬੈਸਟ ਫਿਲਮ-
'ਗਲੀ ਬੁਆਏ'
ਬੈਸਟ ਡਾਇਰੈਕਟਰ- ਜ਼ੋਇਆ ਅਖਤਰ (ਗਲੀ ਬੁਆਏ)
ਬੈਸਟ ਫਿਲਮ ਕ੍ਰਿਟਿਕਸ- 'ਆਰਟੀਕਲ 15' (ਅਨੁਭਵ ਸਿਨਹਾ) ਅਤੇ 'ਸੋਨਚਿਰਈਆ' (ਅਭਿਸ਼ੇਕ ਚੌਬੇ)
ਬੈਸਟ ਐਕਟਰ - ਰਣਵੀਰ ਸਿੰਘ (ਗਲੀ ਬੁਆਏ)
ਬੈਸਟ ਐਕਟਰ ਕ੍ਰਿਟਿਕਸ- ਆਯੁਸ਼ਮਾਨ ਖੁਰਾਣਾ (ਆਰਟਿਕਲ 15)
ਬੈਸਟ ਐਕਟਰਸ - ਆਲੀਆ ਭੱਟ (ਗਲੀ ਬੁਆਏ)
ਬੈਸਟ ਐਕਟਰਸ ਕ੍ਰਿਟੀਕਸ - ਭੂਮੀ ਪੇਡਨੇਕਰ ਅਤੇ ਤਾਪਸੀ ਪਨੂੰ (ਸਾਂਡ ਕੀ ਆਂਖ)
ਬੈਸਟ ਸਪੋਰਟਿੰਗ ਐਕਟਰਸ - ਅਮ੍ਰਿਤਾ ਸੁਭਾਸ਼ (ਗਲੀ ਬੁਆਏ)
ਬੈਸਟ ਸਪੋਰਟਿੰਗ ਐਕਟਰ- ਸਿਧਾਂਤ ਚਤੁਰਵੇਦੀ (ਗਲੀ ਬੁਆਏ)
ਬੈਸਟ ਮਿਊਜ਼ਿਕ ਐਲਬਮ - ਜ਼ੋਇਆ ਅਖ਼ਤਰ-ਅੰਕੁਰ ਤਿਵਾੜੀ (ਗਲੀ ਬੁਆਏ) ਅਤੇ ਮਿਥੂਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਆਕਾਸ਼ ਸਚਦੇਵ (ਕਬੀਰ ਸਿੰਘ)
ਬੈਸਟ ਲਿਰਿਕਸ- ਅੰਕੁਰ ਤਿਵਾੜੀ (ਅਪਨਾ ਟਾਈਮ ਆਏਗਾ)
ਬੈਸਟ ਪਲੇਅਬੈਕ ਸਿੰਗਰ (ਮੇਲ) - ਅਰਿਜੀਤ ਸਿੰਘ (ਕਲੰਕ ਨਹੀਂ, 'ਕਲੰਕ')
ਬੈਸਟ ਪਲੇਅਬੈਕ ਸਿੰਗਰ (ਫੀਮੇਲ)- ਸ਼ਿਲਪਾ ਰਾਓ (ਘੁੰਘਰੂ, ਵਾਰ)
ਬੈਸਟ ਡੈਬਿਊ ਨਿਰਦੇਸ਼ਕ - ਆਦਿਤਿਆ ਧਾਰ (ਉਰੀ: ਦਿ ਸਰਜੀਕਲ ਸਟ੍ਰਾਈਕ)
ਬੈਸਟ ਡੈਬਿਊ ਅਦਾਕਾਰ - ਅਭਿਮਨਿਉ ਦਾਸਾਨੀ (ਮਰਦ ਕੋ ਦਰਦ ਨਹੀਂ ਹੋਤਾ)
ਬੈਸਟ ਡੈਬਿਊ ਅਭਿਨੇਤਰੀ- ਅਨਨਿਆ ਪਾਂਡੇ (ਸਟੂਡੈਂਟ ਆਫ ਦਿ ਈਅਰ 2 ਅਤੇ ਪਤੀ, ਪਤਨੀ ਔਰ ਵੋ)
 


Tags: 65th Amazon Filmfare Awards 2020 WinnersFilmfare Awards 2020Gully BoyRanveer SinghAlia BhattBest ActorActress Trophy

About The Author

sunita

sunita is content editor at Punjab Kesari