FacebookTwitterg+Mail

ਟਾਂਡਾ ਨਾਲ ਸੰਬੰਧਿਤ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਨੂੰ ਮਿਲੇਗਾ ਕੌਮੀ ਐਵਾਰਡ

66th national film awards 2019   vicky kaushal
10 August, 2019 04:21:14 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ ਦੇ ਪਿੰਡ ਮਿਰਜ਼ਾਪੁਰ ਨਾਲ ਸੰਬੰਧਿਤ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਨੂੰ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਲਈ ਨੈਸ਼ਨਲ ਫਿਲਮ ਐਵਾਰਡ ਮਿਲੇਗਾ, ਜਿਸਦਾ ਐਲਾਨ ਬੀਤੇ ਦਿਨੀਂ ਹੋਇਆ ਹੈ। 66 ਵੇਂ ਨੈਸ਼ਨਲ ਫਿਲਮ ਐਵਾਰਡ ਦੇ ਐਲਾਨ 'ਚ ਵਿੱਕੀ ਕੌਸ਼ਲ ਨੂੰ 'ਉੜੀ' ਫਿਲਮ 'ਚ ਦਮਦਾਰ ਅਦਾਕਾਰੀ ਲਈ ਬੈਸਟ ਐਕਟਰ ਦਾ ਕੌਮੀ ਐਵਾਰਡ ਦਾ ਐਲਾਨ ਹੋਇਆ ਹੈ। ਬਾਲੀਵੁੱਡ 'ਚ ਅਨੇਕਾਂ ਫਿਲਮਫੇਅਰ ਅਤੇ ਹੋਰ ਐਵਾਰਡ ਹਾਸਲ ਕਰਨ ਵਾਲੇ ਮੋਹਰੀ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੇ ਪੁੱਤਰ ਵਿੱਕੀ ਕੌਸ਼ਲ ਨੇ 'ਮਸਾਨ', 'ਗੈਂਗਸ ਆਫ ਵਾਸੇਪੁਰ', 'ਸੰਜੂ' ਵਰਗੀਆਂ ਹਿੱਟ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮਫੇਅਰ, ਆਇਫਾ ਅਤੇ ਸਕ੍ਰੀਨ ਐਵਾਰਡ ਆਪਣੇ ਨਾਂ ਕੀਤਾ ਹੈ। ਵਿੱਕੀ ਨੂੰ ਆਪਣੇ ਜੱਦੀ ਪਿੰਡ ਅਤੇ ਟਾਂਡਾ ਇਲਾਕੇ ਨਾਲ ਬੇਹੱਦ ਲਗਾਅ ਹੈ ਅਤੇ ਉਹ ਅਕਸਰ ਆਪਣੇ ਇਲਾਕੇ 'ਚ ਆਉਂਦੇ ਰਹਿੰਦੇ ਹਨ।

ਵਿੱਕੀ ਦੇ ਚਾਚਾ ਦਾ ਪਰਿਵਾਰ ਟਾਂਡਾ ਦੇ ਹੀ ਪਿੰਡ ਧੂਤਾ ਰਹਿੰਦਾ ਹੈ। ਵਿੱਕੀ ਕੌਸ਼ਲ ਨੂੰ ਕੌਮੀ ਐਵਾਰਡ ਮਿਲਣ ਦੇ ਐਲਾਨ ਦੀ ਖਬਰ ਤੋਂ ਬਾਅਦ ਟਾਂਡਾ 'ਚ ਉਨ੍ਹਾਂ ਨੂੰ ਚਾਹੁਣ ਵਾਲਿਆਂ 'ਚ ਖੁਸ਼ੀ ਦੀ ਲਹਿਰ ਦੌੜ ਪਾਈ। ਵਿੱਕੀ ਨੇ ਜਗਬਾਣੀ ਦੇ ਪ੍ਰਤੀਨਿਧੀ ਨਾਲ ਫੋਨ ਤੇ ਗੱਲ ਕਰਦਿਆਂ ਪੰਜਾਬੀ ਜ਼ੁਬਾਨ 'ਚ ਬੜੀ ਸਾਦਗੀ ਅਤੇ ਹਲੀਮੀ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਇਹ ਪ੍ਰਭੂ ਪਰਮੇਸ਼ਵਰ ਦਾ ਅਸ਼ੀਰਵਾਦ ਹੈ। ਐਵਾਰਡ ਦਾ ਸੇਹਰਾ ਵਿੱਕੀ ਨੇ ਫਿਲਮ ਦੇ ਡਾਇਰੈਕਟਰ ਆਦਿਤਿਆ ਧਾਰ, ਰੌਣੀ ਸਕਰੂਵਾਲਾ ਅਤੇ ਫਿਲਮ ਦੀ ਪੂਰੀ ਟੀਮ ਨੂੰ ਦਿੰਦੇ ਕਿਹਾ ਕਿ ਉਹ ਕੌਮੀ ਐਵਾਰਡ ਮਿਲਣ ਕਾਰਨ ਬੇਹੱਦ ਉਤਸਾਹਿਤ ਹੈ।  


Tags: 66th National Film Awards 2019Vicky KaushalUri The Surgical StrikeBollywood Celebrity

Edited By

Sunita

Sunita is News Editor at Jagbani.