FacebookTwitterg+Mail

'ਉੜੀ' ਨੂੰ ਸਭ ਤੋਂ ਵੱਧ ਐਵਾਰਡ, ਪੰਜਾਬੀ ਫਿਲਮ 'ਹਰਜੀਤਾ' ਦੇ ਸਮੀਪ ਸਿੰਘ ਬੈਸਟ ਚਾਈਲਡ ਆਰਟਿਸਟ

66th national film awards 2019
24 December, 2019 10:40:01 AM

ਨਵੀਂ ਦਿੱਲੀ (ਬਿਊਰੋ) — 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਆਯੋਜਨ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕੀਤਾ ਜਾ ਰਿਹਾ ਹੈ। ਐਵਾਰਡਾਂ ਦੀ ਵੰਡ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕੀਤੀ। ਜੇਤੂਆਂ ਤੋਂ ਇਲਾਵਾ ਸਮਾਰੋਹ 'ਚ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ, ਸਕੱਤਰ ਰਵੀ ਮਿੱਤਲ, ਜੂਰੀ ਪ੍ਰਧਾਨ ਰਾਹੁਲ ਰਵੈਲ, ਉਤਪਲਾ ਬੋਰਪੁਜਾਰੀ, ਫਿਰਦੌਸੁਲ ਹਸਨ, ਅਸ਼ੋਕ ਦੁਬੇ, ਅਕਸ਼ੈ ਕੁਮਾਰ, ਦਾਦਾ ਸਾਹਿਬ ਫਾਲਕੇ ਦੇ ਦੋਹਤੇ ਚੰਦਰਸ਼ੇਖਰ ਦੀ ਮੌਜੂਦਗੀ ਰਹੀ। ਇਸ ਦੌਰਾਨ ਜੇਤੂਆਂ ਨੂੰ ਸੋਨੇ ਅਤੇ ਚਾਂਦੀ ਦੇ ਕਮਲ ਪ੍ਰਦਾਨ ਕੀਤੇ ਗਏ। ਸਮਾਰੋਹ ਦੀ ਸਮਾਪਤੀ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕਰਦਿਆਂ ਕਿ 29 ਦਸੰਬਰ ਨੂੰ ਜੇਤੂਆਂ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੁਲਾਕਾਤ ਕਰਨਗੇ। ਇਸੇ ਦੌਰਾਨ ਅਮਿਤਾਭ ਬੱਚਨ ਨੂੰ ਵੀ 50ਵਾਂ ਦਾਦਾ ਸਾਹਿਬ ਫਾਲਕੇ ਐਵਾਰਡ ਪ੍ਰਦਾਨ ਕੀਤਾ ਜਾਏਗਾ।

ਇਕ ਹੀ ਫਿਲਮ ਦੇ 13 ਕਲਾਕਾਰ ਸਨਮਾਨਿਤ
ਗੁਜਰਾਤੀ ਫਿਲਮ 'ਹੇਲਾਰੋ' ਦੀਆਂ 13 ਹੀਰੋਇਨਾਂ ਸ਼ਰਧਾ, ਸ਼ਚੀ ਜੋਸ਼ੀ, ਡੇਨਸਾ ਘੂਮਰਾ, ਨੀਲਮ ਪੰਚਾਲ, ਤਰਜਨੀ ਭਾੜਲਾ, ਬ੍ਰਿੰਦਾ ਤ੍ਰਿਵੇਦੀ, ਤੇਜਲ ਪੰਚਸਾਰਾ, ਕੌਸ਼ਾਂਬੀ ਭੱਟ, ਏਕਤਾ ਬਚਵਾਨੀ, ਕਾਮਿਨੀ ਪੰਚਾਲ, ਜਾਗ੍ਰਿਤੀ ਠਾਕੋਰ, ਰਿੱਧੀ ਯਾਦਵ ਅਤੇ ਪ੍ਰਾਪਤੀ ਮਹਿਤਾ ਨੂੰ ਚਾਂਦੀ ਦਾ ਕਮਲ ਦਿੱਤਾ ਗਿਆ। ਉਥੇ ਸਪੈਸ਼ਲ ਮੈਨਸ਼ਨ ਐਵਾਰਡ ਸਾਗਰ ਪੁਰਾਣਿਕ, ਰਮਾਨਾ ਡੰਪਾਲਾ, ਸਮੀਰ ਤੇ ਕਿਸ਼ੋਰ ਸਾਧਵਾਨੀ ਤੇ ਬੈਸਟ ਨੈਰੇਟਿਵ ਵਾਇਸ ਓਵਰ ਐਵਾਰਡ ਦੀਪਕ ਅਗਨੀਹੋਤਰੀ ਤੇ ਉਰਵਜਾ ਉਪਾਧਿਆਏ ਨੂੰ ਦਿੱਤਾ ਗਿਆ।

ਇਨ੍ਹਾਂ ਨੂੰ ਮਿਲਿਆ ਨੈਸ਼ਨਲ ਫਿਲਮ ਐਵਾਰਡ
ਬੈਸਟ ਐਕਟਰ ਵਿਕੀ ਕੌਸ਼ਲ (ਉੜੀ : ਦਿ ਸਰਜੀਕਲ ਸਟ੍ਰਾਈਕ) ਤੇ ਆਯੁਸ਼ਮਾਨ ਖੁਰਾਨਾ (ਅੰਧਾਧੁਨ)
ਬੈਸਟ ਸਪੋਰਟਿੰਗ ਐਕਟਰ ਸਵਾਨੰਦ ਕਿਰਕਿਰੇ (ਚੁੰਬਕ)
ਬੈਸਟ ਐਕਟ੍ਰੈੱਸ ਕੀਰਤੀ ਸੁਰੇਸ਼ (ਮਹਾਨਟੀ)
ਬੈਸਟ ਸਪੋਰਟਿੰਗ ਐਕਟ੍ਰੈੱਸ ਸੁਰੇਖਾ ਸੀਕਰੀ (ਬਧਾਈ ਹੋ)
ਬੈਸਟ ਡਾਇਰੈਕਟਰ ਆਦਿਤਯਧਰ (ਉੜੀ : ਦਿ ਸਰਜੀਕਲ ਸਟ੍ਰਾਈਕ)

ਬੈਸਟ ਚਾਈਲਡ ਆਰਟਿਸਟ
ਪੀ. ਵੀ. ਰੋਹਿਤ (ਵੰਡਲਾ ਯਰਡਲਾ), ਸਮੀਪ ਸਿੰਘ ਰਨੋਟ (ਹਰਜੀਤਾ), ਤਲਹਾ ਅਰਸ਼ਦ ਰੇਸ਼ੀ (ਹਾਮਿਦ) ਤੇ ਸ਼੍ਰੀਨਿਵਾਸ ਪੋਕਾਲੇ (ਨਾਲ)

ਬੈਸਟ ਚਿਲਡਰਨ ਫਿਲਮ ਸਰਕਾਰੀ ਹੀਰੀਆ ਪ੍ਰਾਥਮਿਕ ਸ਼ਾਲੇ ਕਸਰਗੋਦੂ (ਕੰਨੜ)
ਬੈਸਟ ਲਿਰਿਕਸ ਮੰਜੁਥਾ (ਨਾਥੀਚਰਮੀ)

ਬੈਸਟ ਮੇਕਅਪ ਆਰਟਿਸਟ ਰੰਜੀਤ
ਬੈਸਟ ਸਪੋਰਟਸ ਫਿਲਮ ਸਵੀਮਿੰਗ ਥਰੂ ਡਾਰਕਨੈੱਸ
ਬੈਸਟ ਫਿਲਮ ਆਨ ਫੈਮਿਲੀ ਵੈਲਿਊ (ਚਲੋ ਜੀਤੇ ਹੈਂ)
ਬੈਸਟ ਫਿਲਮ ਆਨ ਸੋਸ਼ਲ ਵੈਲਿਊਜ਼ ਪੈਡਮੈਨ (ਅਕਸ਼ੈ ਕੁਮਾਰ)
ਬੈਸਟ ਸ਼ਾਰਟ ਫਿਲਮ (ਕਸਾਬ)
ਬੈਸਟ ਇਨਵੈਸਟੀਗੇਸ਼ਨ ਫਿਲਮ (ਅਮੋਲੀ)
ਬੈਸਟ ਐਜੂਕੇਸ਼ਨ ਫਿਲਮ (ਸਰਲਭ ਵਿਰਲਾ)
ਬੈਸਟ ਸੋਸ਼ਲ ਇਸ਼ੂ ਫਿਲਮ (ਤਾਲਾ ਤੇ ਕੁੰਜੀ)
ਬੈਸਟ ਇਨਵਾਇਰਮੈਂਟਲ ਫਿਲਮ (ਦਿ ਵਰਲਡ ਮੋਸਟ ਫੇਮਸ ਟਾਈਗਰ)
ਬੈਸਟ ਮਿਉੂਜ਼ਿਕ (ਜਯੋਤੀ, ਕੇਦਾਰ ਦਿਵੇਕਰ)
ਬੈਸਟ ਐਡੀਟਿੰਗ (ਸਨਰਾਈਜ਼, ਹੇਮੰਤੀ ਸਰਕਾਰ)
ਬੈਸਟ ਆਡੀਓਗ੍ਰਾਫੀ ਚਿਲਡਰਨ ਆਫਸਾਈਲ, ਵਿਸ਼ਵਦੀਪ ਚੈਟਰਜੀ

ਸਰਵੋਤਮ ਫਿਲਮ ਸਮੀਖਿਅਕ
ਬਲੇਸ ਜਾਨੀ ਅਤੇ ਅਨੰਤ ਵਿਜੇ
ਬੈਸਟ ਰਾਜਸਥਾਨੀ ਫਿਲਮ (ਟਰਟਲ)

ਬੈਸਟ ਪਾਂਚਾਂਗ ਫਿਲਮ
ਇਨ ਦਿ ਲੈਂਡ ਆਫ ਪਾਈਜਨਸ ਵੀਮਨ

ਬੈਸਟ ਗਾਰੋ ਫਿਲਮ 'ਮਾਂ ਅੰਮਾ'
ਬੈਸਟ ਮਰਾਠੀ ਫਿਲਮ 'ਭੋਂਗਾ'
ਬੈਸਟ ਤਾਮਿਲ ਫਿਲਮ 'ਬਾਰਮ'
ਬੈਸਟ ਤੇਲਗੂ ਫਿਲਮ 'ਮਹਾਨਟੀ'
ਬੈਸਟ ਉਰਦੂ ਫਿਲਮ 'ਹਾਮਿਦ'
ਬੈਸਟ ਬੰਗਾਲੀ ਫਿਲਮ 'ਏਕ ਜੇ ਛਿਲੋ ਰਾਜਾ'
ਬੈਸਟ ਕੋਂਕਣੀ ਫਿਲਮ 'ਅਮੋਰੀ'
ਬੈਸਟ ਆਸਾਮੀ ਫਿਲਮ 'ਬੁਲਬੁਲ ਕੈਨ ਸਿੰਘ'


Tags: 66th National Film Awards 2019Ayushmann KhurranaAkshay KumarVicky KaushalSurekha SikriUri The Surgical Strike

About The Author

sunita

sunita is content editor at Punjab Kesari