ਨਵੀਂ ਦਿੱਲੀ(Sumit Khanna)- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਏ 66ਵੇਂ ਨੈਸ਼ਨਲ ਫਿਲਮ ਐਵਾਰਡ ਵਿਚ ਨਸ਼ੇ ’ਤੇ ਬਣਾਈ ਗਈ ਫਿਲਮ ‘ਤਾਲਾ ਤੇ ਕੁੰਜੀ’ ਨੂੰ ਦੇਸ਼ ਦੀ Best Film on Social Issue ਦਾ ਐਵਾਰਡ ਮਿਲਿਆ ਹੈ। ਇਸ ਫਿਲਮ ਦਾ ਨਿਰਮਾਣ ਅਮ੍ਰਿਤਸਰ ਦੇ ਇਕ ਸਿੱਖ ਡਾਕਟਰ ਨੇ ਕੀਤਾ ਹੈ, ਜਿਸ ਵਿਚ ਦੀ ਉਹ ਪਾਤਰ ਰੱਖੇ ਗਏ ਹਨ, ਜੋ ਖੁੱਦ ਨਸ਼ੇ ਨਾਲ ਪੀੜਤ ਹਨ। ਇਸ ਫਿਲਮ ਵਿਚ ਉਨ੍ਹਾਂ ਨੇ ਨਸ਼ਾ ਗਰਸਤ ਤੋਂ ਲੈ ਕੇ ਨਸ਼ਾ ਛੱਡਣ ਤੱਕ ਦੇ ਆਪਣੇ ਸਫਰ ਨੂੰ ਬਿਆਨ ਕੀਤਾ ਹੈ।
ਇਸ ਨੈਸ਼ਨਲ ਐਵਾਰਡ ਸਮਾਰੋਹ ਵਿਚ ਦੇਸ਼ ਵਿਚ ਸਮਜਿਕ ਮੁੱਦਿਆਂ ’ਤੇ 225 ਫਿਲਮ ਦਿਖਾਈਆਂ ਗਈਆਂ ਸਨ, ਜਿਸ ਵਿਚ ਵੱਖ ਵੱਖ ਸਮਾਜਿਕ ਵਿਸ਼ੇ ਸਨ। ਇਸ ਐਵਾਰਡ ਦੇਸ਼ ਦੇ ਉਪ ਰਾਸ਼ਟਰਪਤੀ ਵਲ਼ੋਂ ਦਿੱਤਾ ਗਿਆ। ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਹੋਏ ਜਗਦੀਪ ਸਿੰਘ ਭਾਟੀਆ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਦੇਸ਼ ਵਿਦੇਸ਼ ਵਿਚ ਜਾਂਦੇ ਸਨ ਤਾਂ ਨਸ਼ੇ ਦੇ ਕਾਰਨ ਪੰਜਾਬ ਦੀ ਬਦਨਾਮੀ ਹੁੰਦੀ ਸੀ ਅਤੇ ਦੇਸ਼ ਵਿਚ ਹੁਣ ਤੱਕ ਜੋ ਫਿਲਮ ਬਣੀ ਹੈ, ਉਸ ਵਿਚ ਨਸ਼ੇ ਦੇ ਦਰਦ ਨੂੰ ਦਿਖਾਇਆ ਗਿਆ ਹੈ, ਕਿ ਸਮਾਜ ਵਿਚ ਨਸ਼ਾ ਹੈ ਪਰ ਇਸ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਇਸ ਬਾਰੇ ਵਿਚ ਕੋਈ ਚਰਚਾ ਨਹੀਂ ਹੋਈ ਪਰ ਇਸੇ ਵਿਚਕਾਰ ਉਨ੍ਹਾਂ ਦੇ ਮਨ ਵਿਚ ਆਇਆ ਦੀ ਉਹ ਇਸ ਨਸ਼ੇ ਨੂੰ ਤਾਲੇ ਦਾ ਨਾਮ ਦੇਣ ਅਤੇ ਉਸ ਦੇ ਹੱਲ ਨੂੰ ਇਕ ਕੂੰਜੀ ਦਾ ਨਾਮ ਦੇਣ।
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਸ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਿਕਫ ਰਾਜਨੀਤੀਕਰਨ ਹੋਇਆ ਹੈ ਪਰ ਹੱਲ ਕੱਢਣ ਵਿਚ ਕੋਈ ਸਰਕਾਰ ਸਫਲ ਨਹੀਂ ਹੋਈ ਹੈ ਅਤੇ ਇਕ ਕੋਸ਼ਿਸ਼ ਹੈ ਦੀ ਇਸ ਨਸ਼ੇ ਨੂੰ ਪਹਿਲਾਂ ਘਰ ’ਚੋਂ ਹੀ ਠੀਕ ਕੀਤਾ ਜਾਵੇ ਅਤੇ ਇਸ ਫਿਲਮ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਘਰ ਤੋਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਕ ਕੋਸ਼ਿਸ਼ ਨਾਲ ਕੋਈ ਵੀ ਜਵਾਨ ਨਸ਼ਾ ਛੱਡਦਾ ਹੈ ਤਾਂ ਇਹ ਉਨ੍ਹਾਂ ਲਈ ਖੁਸ਼ਕਿਸਮਤੀ ਹੋਵੋਗੀ।
ਉਥੇ ਹੀ ਇਸ ਮਾਮਲੇ ਵਿਚ ਫਿਲਮ ਦੇ ਪਾਤਰਾਂ ਨੇ ਆਪਣੇ ਦੁੱਖ ਨੂੰ ਬਿਆਨ ਕੀਤਾ ਉਨ੍ਹਾਂ ਦਾ ਕਹਿਣਾ ਹੈ ਦੀ ਉਹ ਆਪਣੀ ਜ਼ਿੰਦਗੀ ਵਿਚ ਕਰੋੜਾਂ ਰੁਪਏ ਨਸ਼ੇ ਵਿਚ ਉਜਾੜ ਚੁੱਕੇ ਹਨ ਅਤੇ ਇਸ ਨਸ਼ੇ ਨੂੰ ਉਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ ਹੈ ਅਤੇ ਨਾਲ ਹੀ ਇਸ ਫਿਲਮ ਵਿਚ ਕੰਮ ਕਰ ਕੇ ਉਹ ਸ਼ਰਮਸਾਰ ਨਹੀਂ ਸਗੋਂ ਆਪਣੇ ਆਪ ’ਤੇ ਮਾਣ ਮਹਿਸੂਸ ਕਰ ਰਹੇ ਹਨ।