FacebookTwitterg+Mail

ਤਾਮਿਲ ਫਿਲਮ ਹੀਰੋ ਵਿਜੈ 'ਤੇ ਇਨਕਮ ਟੈਕਸ ਦਾ ਛਾਪਾ, ਇੰਡਸਟਰੀ 'ਚ ਮਚੀ ਹਲਚਲ

77 crores reportedly found from film financier as actor vijay questioned
07 February, 2020 09:52:52 AM

ਚੇਨਈ (ਬਿਊਰੋ) — ਆਮਦਨ ਕਰ ਵਿਭਾਗ ਨੇ ਤਾਮਿਲਨਾਡੂ ਵਿਚ ਵੱਖ-ਵੱਖ ਤਾਮਿਲ ਫਿਲਮੀ ਹਸਤੀਆਂ ਨਾਲ ਜੁੜੇ ਕੰਪਲੈਕਸਾਂ 'ਤੇ ਵੀਰਵਾਰ ਛਾਪੇ ਮਾਰੇ। ਇਸ ਦੌਰਾਨ 300 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਆਮਦਨ ਦਾ ਪਤਾ ਲੱਗਾ। ਆਮਦਨ ਕਰ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਤੋਂ ਸ਼ੁਰੂ ਹੋਏ ਛਾਪਿਆਂ ਦੌਰਾਨ ਇਕ ਫਿਲਮ ਪ੍ਰੋਡਕਸ਼ਨ ਹਾਊਸ ਅਤੇ ਅਭਿਨੇਤਾ ਵਿਜੈ ਦੇ ਨਿਵਾਸ ਵਿਚ ਵੀ ਕਾਰਵਾਈ ਕੀਤੀ ਗਈ। ਕੁਲ 38 ਕੰਪਲੈਕਸਾਂ 'ਤੇ ਛਾਪੇ ਮਾਰੇ ਗਏ। ਕਿਸੇ ਦਾ ਨਾਂ ਦੱਸੇ ਬਿਨਾਂ ਕਿਹਾ ਗਿਆ ਕਿ ਫਿਲਮ ਫਾਈਨਾਂਸਰਾਂ ਨਾਲ ਸਬੰਧਤ ਕੰਪਲੈਕਸਾਂ ਵਿਚੋਂ 77 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਆਮਦਨ ਕਰ ਵਿਭਾਗ ਨੇ 5 ਫਰਵਰੀ ਨੂੰ ਸਵੇਰੇ ਏ. ਜੀ. ਐੱਸ. ਐਂਟਰਪ੍ਰਾਈਜ਼ ਦੀ ਸਪੰਤੀ 'ਤੇ ਛਾਪਾ ਮਾਰਨਾ ਸ਼ੁਰੂ ਕੀਤਾ। ਇਸ ਕਾਰਨ ਵਿਜੈ ਨੇ 'ਮਾਸਟਰ' ਫਿਲਮ ਦੀ ਸ਼ੂਟਿੰਗ ਅੱਧ 'ਚ ਰੋਕ ਦਿੱਤੀ ਸੀ।

ਦੱਸ ਦਈਏ ਕਿ ਵਿਜੈ ਉਹੀ ਐਕਟਰ ਹੈ, ਜਿਸ ਨੇ ਆਪਣੀ ਫਿਲਮ 'ਬਿਗਿਲ' ਦੇ ਕਰਿਊ ਮੈਂਬਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਸਨ। ਇਨ੍ਹਾਂ ਅੰਗੂਠੀਆਂ 'ਤੇ ਅੰਗਰੇਜ਼ੀ 'ਚ ਫਿਲਮ ਦਾ ਨਾਂ ਲਿਖਿਆ ਹੋਇਆ ਸੀ। ਵਿਜੈ ਨੇ ਕਰੀਬ 400 ਕਰਿਊ ਮੈਂਬਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਸਨ। ਵਿਜੈ ਚੰਦਰਸ਼ੇਖਰ ਨੇ 18 ਸਾਲ ਦੀ ਉਮਰ 'ਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਵਿਜੈ ਨੇ ਜ਼ਿਆਦਾਤਰ ਤਾਮਿਲ ਦੀਆਂ ਬਿਹਤਰੀਨ ਐਕਸ਼ਨ, ਡਰਾਮਾ ਤੇ ਰੋਮਾਂਚ ਫਿਲਮਾਂ 'ਚ ਹੀ ਕੰਮ ਕੀਤਾ ਹੈ। ਵਿਜੈ ਦੇ ਪਿਤਾ ਤਾਮਿਲ ਫਿਲਮ ਜਗਤ ਦੇ ਨਿਰਮਾਤਾ ਤੇ ਪ੍ਰੋਡਿਊਸਰ ਹਨ। ਵਿਜੈ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨਾਲ ਵੀ ਕੰਮ ਕੀਤਾ ਹੈ।


Tags: FinancerTamil Actor VijayIncome Tax Department Raids77 Crores Reportedly Found

About The Author

sunita

sunita is content editor at Punjab Kesari