FacebookTwitterg+Mail

83 Movie Character Poster: ਐਮੀ ਵਿਰਕ ਬਣੇ 'ਬਿੱਲੂ ਪਾਜੀ'

83  ranveer singh introduces ammy virk as balvinder singh sandhu
20 January, 2020 01:25:29 PM

ਮੁੰਬਈ (ਬਿਊਰੋ) : ਸਾਲ 1983 ਦੇ ਵਰਲਡ ਕੱਪ 'ਚ ਟੀਮ ਇੰਡੀਆ ਦੇ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਬਣੇ ਪੰਜਾਬੀ ਗਾਇਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦਾ ਲੁੱਕ ਵੀ ਰਿਲੀਜ਼ ਹੋ ਚੁੱਕਾ ਹੈ। ਕਬੀਰ ਖਾਨ ਵੱਲੋਂ ਨਿਰਦੇਸ਼ਤ '83' ਵੈਸਟਇੰਡੀਜ਼ ਖਿਲਾਫ 1983 ਦੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ 'ਤੇ ਇਹ ਫਿਲਮ ਬਣੀ ਹੈ। ਇਸ ਤੋਂ ਪਹਿਲਾਂ ਐਕਟਰ ਜੀਵਾ, ਚਿਰਾਗ ਪਾਟਿਲ, ਸਾਕਿਬ ਸਲੀਮ, ਜਤਿਨ ਸਰਨਾ, ਤਾਹਿਰ ਰਾਜ ਭਸੀਨ, ਦਿਨਕਰ ਸ਼ਰਮਾ, ਹਾਰਡੀ ਸੰਧੂ ਤੇ ਰਣਵੀਰ ਸਿੰਘ ਦੀ ਝਲਕ ਵੀ ਰਿਲੀਜ਼ ਹੋ ਚੁੱਕੀ ਹੈ। ਦੀਪਿਕਾ ਪਾਦੂਕੋਣ ਵੀ ਇਸ ਫਿਲਮ 'ਚ ਵੀ ਹੈ, ਜੋ ਕਿ ਫਿਲਮ 'ਚ ਕਪਿਲ ਦੇਵ ਬਣੇ ਰਣਵੀਰ ਸਿੰਘ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਫਿਲਮ ਵਜੋਂ ਚਿੰਨ੍ਹਤ ਫਿਲਮ '83' 10 ਅਪ੍ਰੈਲ 2020 ਨੂੰ ਹਿੰਦੀ, ਤਾਮਿਲ ਤੇ ਤੇਲਗੂ 'ਚ ਰਿਲੀਜ਼ ਹੋਵੇਗੀ। ਐਮੀ ਤੋਂ ਪਹਿਲਾਂ ਕਈ ਸਟਾਰਸ ਦੀ ਪਹਿਲੀ ਝਲਕ ਦੇਖਣ ਨੂੰ ਮਿਲ ਚੁੱਕੀ ਹੈ। ਬੀਤੇ ਦਿਨ ਅਦਾਕਾਰ ਸਾਹਿਲ ਖੱਟਰ ਬੱਲੇਬਾਜ਼ ਸਈਦ ਕਿਰਮਾਨੀ ਦੇ ਲੁੱਕ 'ਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਟੀਮ ਨੇ ਹਾਰਡੀ ਸੰਧੂ ਦੇ ਲੁੱਕ ਨੂੰ ਪੰਜਾਬ ਦੇ ਮਦਨ ਲਾਲ ਦੇ ਲੁੱਕ 'ਚ ਪੇਸ਼ ਕੀਤਾ ਸੀ।
 

ਦੱਸ ਦਈਏ ਕਿ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, “ਪੰਜਾਬ ਦਾ ਗੱਬਰੂ ਵੀਰ, ਪੇਸ਼ ਕਰਦਾ ਹੈ ਹਾਰਡੀ ਨੂੰ ਸੰਧੂ ਮਦਨ ਲਾਲ ਦੇ ਅੰਦਾਜ਼ 'ਚ।'' ਫਿਲਮ '83' ਦੇ ਨਿਰਮਾਤਾਵਾਂ ਦੁਆਰਾ ਸੁਨੀਲ ਗਾਵਸਕਰ ਦੀ ਭੂਮਿਕਾ 'ਚ ਤਾਹਿਰ ਰਾਜ ਭਸੀਨ, ਕੇ ਸ਼੍ਰੀਕਾਂਤ ਦੇ ਰੋਲ 'ਚ ਜੀਵਾ, ਮਹਿੰਦਰ ਅਮਰਨਾਥ ਨੂੰ ਸਾਕਿਬ ਸਲੀਮ ਵਜੋਂ, ਯਸ਼ਪਾਲ ਸ਼ਰਮਾ ਦੀ ਭੂਮਿਕਾ ਜਤਿਨ ਸਰਨਾ, ਸੰਦੀਪ ਪਾਟਿਲ ਵੱਜੋਂ ਚਿਰਾਗ ਪਾਟਿਲ, ਕ੍ਰੀਤੀ ਆਜ਼ਾਦ ਦੇ ਰੋਲ 'ਚ ਦਿਨਕਰ ਸ਼ਰਮਾ ਅਤੇ ਰੋਜਰ ਬਿੰਨੀ ਦੇ ਅੰਦਾਜ਼ 'ਚ ਨਿਸ਼ਾਂਤ ਦਹੀਆ ਦੇ ਪਹਿਲੇ ਪੋਸਟਰ ਸ਼ੇਅਰ ਕੀਤੇ ਗਏ ਸਨ। '83' ਦਾ ਨਿਰਮਾਣ ਮਧੂ ਮੰਟੇਨਾ, ਸਾਜਿਦ ਨਾਡੀਆਡਵਾਲਾ ਅਤੇ ਰਿਲਾਇੰਸ ਐਂਟਰਟੇਨਮੈਂਟ ਮਿਲਕੇ ਕਰ ਰਹੇ ਹਨ। ਫਿਲਮ 10 ਅਪ੍ਰੈਲ 2020 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ।


Tags: 83Ranveer SinghIntroducesAmmy VirkBalvinder Singh SandhuHardy SandhuNishant DahiyaDinker SharmaChirag PatilTahir Raj BhasinJiivaSaqib SaleemJatin Sarna

About The Author

sunita

sunita is content editor at Punjab Kesari