ਮੁੰਬਈ(ਬਿਊਰੋ)- ਕੋਰੋਨਾ ਕਾਰਨ ਦੂਰਦਰਸ਼ਨ ਦੇ ਵਧੀਆ ਦਿਨ ਵਾਪਸ ਆ ਗਏ ਹਨ। ਕਈ ਪੁਰਾਣੇ ਟੀ.ਵੀ. ਨਾਟਕਾਂ ਦਾ ਪ੍ਰਸਾਰਣ ਫਿਰ ਤੋਂ ਕੀਤਾ ਜਾ ਰਿਹਾ ਹੈ। ਟੀ.ਵੀ. ’ਤੇ ਆਉਣ ਵਾਲੇ ਸਾਰੇ ਨਾਟਕਾਂ ਵਿਚ ਜੇਕਰ ਸਭ ਤੋਂ ਜ਼ਿਆਦਾ ਮਨੋਰੰਜਨ ਕਿਸੇ ਵਿਚ ਮਿਲਦਾ ਹੈ ਤਾਂ ਉਹ ਹਨ ਕਾਮੇਡੀ ਨਾਟਕਾਂ ਵਿਚ। ਆਓ ਤੁਹਾਨੂੰ ਦੱਸਦੇ ਹਾਂ 90 ਦਹਾਕੇ ਦੇ ਉਨ੍ਹਾਂ ਕਾਮੇਡੀ ਨਾਟਕਾਂ ਬਾਰੇ। ਜਿਨ੍ਹਾਂ ਦੀ ਯਾਦ ਲੋਕਾਂ ਨੂੰ ਅੱਜ ਵੀ ਬਹੁਤ ਆਉਂਦੀ ਹੈ। ਅਜੋਕੇ ਕਈ ਵੱਡੇ ਕਾਮੇਡੀ ਨਾਟਕ ਵੀ ਹਨ, ਇਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।
‘ਆਫਿਸ-ਆਫਿਸ’
ਲੱਗਭਗ ਦੋ ਦਹਾਕੇ ਪੁਰਾਣੇ ਟੀ.ਵੀ. ਨਾਟਕ ‘ਆਫਿਸ ਆਫਿਸ’ ਦੀ ਇਕ ਵਾਰ ਫਿਰ ਤੋਂ ਟੀ.ਵੀ. ’ਤੇ ਵਾਪਸੀ ਹੋ ਚੁੱਕੀ ਹੈ। ਇਹ ਸ਼ੋਅ ਆਪਣੇ ਸਮੇਂ ਵਿਚ ਭਾਰਤ ਦੇ ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਰੈਸਕਟਿਕ ਤਰੀਕੇ ਨਾਲ ਪਰੋਸਣ ਲਈ ਬਹੁਤ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸ ਸ਼ੋਅ ਦਾ ਨਿਰਦੇਸ਼ਨ ਰਾਜੀਵ ਮਹਿਰਾ ਨੇ ਕੀਤਾ ਹੈ। ਦੁਬਾਰਾ ਪ੍ਰਸਾਰਿਤ ਹੋ ਰਹੇ ਇਸ ਨਾਟਕ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।
‘ਦੇਖ ਭਾਈ ਦੇਖ’
ਕਾਮੇਡੀ ਨਾਟਕ ‘ਦੇਖ ਭਾਈ ਦੇਖ’ ਵਿਚ ਦੀਵਾਨ ਫੈਮਿਲੀ ਦੀ ਤਿੰਨ ਪੀੜੀਆਂ ਦੇ ਵਿਚਕਾਰ ਦੀ ਖੂਬਸੂਰਤ ਬਾਂਡਿੰਗ ਦਿਖਾਈ ਗਈ ਸੀ। ਜ਼ਿੰਦਗੀ ਵਿਚ ਆਉਣ ਵਾਲੇ ਉਤਾਅ- ਚੜ੍ਹਾਅ, ਰਿਸ਼ਤਿਆਂ ਵਿਚ ਹੋਣ ਵਾਲੀ ਤਕਰਾਰ ਅਤੇ ਪਰਿਵਾਰਿਕ ਪ੍ਰੇਸ਼ਾਨੀਆਂ ਨੂੰ ਇਸ ਨਾਟਕ ਬਹੁਤ ਹੀ ਵਧੀਆ ਅੰਦਾਜ਼ ਵਿਚ ਦਿਖਾਇਆ ਗਿਆ ਸੀ।
‘ਹਮ ਪਾਂਚ’
‘ਹਮ ਪਾਂਚ’ ਫਿਰ ਤੋਂ ਟੀ.ਵੀ. ’ਤੇ ਆ ਰਿਹਾ ਹੈ। ਇਹੀ ਉਹ ਨਾਟਕ ਹੈ, ਜਿਸ ਦੇ ਸਹਾਰੇ ਏਕਤਾ ਨੇ ਭਾਰਤ ਦੇ ਘਰ-ਘਰ ਤੱਕ ਪਹੁੰਚ ਬਣਾਈ। ਇੱਥੋ ਹੀ ਸ਼ੁਰੂ ਹੋਇਆ ਸੀ, ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ। ਇਹ ਨਾਟਕ 1995 ਤੋਂ 1999 ਤੱਕ ਟੈਲੀਕਾਸਟ ਹੋਇਆ ਸੀ।
'ਸ਼੍ਰੀਮਾਨ ਸ਼੍ਰੀਮਤੀ'
90 ਦੇ ਦਹਾਕੇ ਦਾ ਇਕ ਕਾਮੇਡੀ ਨਾਟਕ ਸੀ 'ਸ਼੍ਰੀਮਾਨ ਸ਼੍ਰੀਮਤੀ'। ਇਨ੍ਹਾਂ ਦਿਨੀਂ ਦੂਰਦਰਸ਼ਨ ’ਤੇ ਇਸ ਨਾਟਕ ਦਾ ਪ੍ਰਸਾਰਣ ਹੋ ਰਿਹਾ ਹੈ। ਪਹਿਲੀ ਵਾਰ ਇਸ ਦਾ ਪ੍ਰਸਾਰਣ ਸਾਲ 1994 ਵਿਚ ਹੋਇਆ ਸੀ। ਇਸ ਨਾਟਕ ਦਾ ਨਿਰਦੇਸ਼ਨ ਰਾਜਨ ਵਾਘਧਰ ਨੇ ਕੀਤਾ ਸੀ।