ਮੁੰਬਈ (ਬਿਊਰੋ)— ਹਾਲੀਵੁੱਡ 'ਚ ਸੋਮਵਾਰ ਨੂੰ ਹੋਏ 90ਵੇਂ ਅਕਾਦਮੀ ਐਵਾਰਡ (ਆਸਕਰ) ਸਮਾਰੋਹ 'ਚ ਗੈਰੀ ਅੋਲਡਮੈਨ (ਡਾਰਕੈਸਟ ਓਵਰ) ਨੂੰ ਬੈਸਟ ਅਭਿਨੇਤਾ ਅਤੇ ਫ੍ਰਾਂਸੇਸ ਮੈਕਡੋਰਮੰਡ (ਥ੍ਰੀ ਬਿਲਬੋਰਡ ਆਉਟਸਾਈਡ ਐਬਿੰਗ, ਸਿਮੌਰੀ) ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਆਸਕਰ 'ਚ ਜੁੜੇ ਕਈ ਅਜੀਬ ਮੋਮੈਂਟਸ ਵੀ ਸਨ। ਮਲਸਨ 2001 'ਚ ਐਂਜਲੀਨਾ ਜੋਲੀ ਨੇ ਆਪਣੇ ਭਰਾ ਨੂੰ ਐਵਾਰਡ ਸੈਰੇਮਨੀ 'ਚ ਕਿਸ ਕਰਦੀ ਨਜ਼ਰ ਆਈ। ਇਹ ਦੇਖ ਉੱਥੇ ਮੌਜੂਦ ਸਭ ਲੋਕ ਹੈਰਾਨ ਰਹਿ ਗਏ। ਇਸ ਤਰ੍ਹਾਂ ਅਭਿਨੇਤਰੀ ਜੇਨੀਫਰ ਲਾਰੇਂਸ ਜਦੋਂ ਬੈਸਟ ਅਭਿਨੇਤਰੀ ਲਈ ਟ੍ਰਾਫੀ ਲੈਣ ਸਟੇਜ਼ 'ਤੇ ਜਾ ਰਹੀ ਸੀ ਤਾਂ ਪੋੜੀਆਂ 'ਚ ਡਿੱਗ ਗਈ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਅਜੀਬ ਮੁਮੈਂਟ ਦੇ ਬਾਰੇ ਦੱਸਣ ਜਾ ਰਹੇ ਹਾਂ।
ਆਈਸਲੈਂਡ ਦੀ ਗਾਇਕਾ ਬਜੋਕਰ ਐਵਾਰਡ ਸੈਰੇਮਨੀ 'ਚ ਕਾਫੀ ਅਜੀਬੋ-ਗਰੀਬ ਡਰੈੱਸ ਪਹਿਨ ਪਹੁੰਚੀ।
ਅਭਿਨੇਤਰੀ ਗਵੇਨੇਥ ਪੋਅਟ੍ਰੋ ਐਵਾਰਡ ਸੈਰੇਮਨੀ ਦੇ ਰੈੱਡ ਕਾਰਪੇਟ 'ਤੇ ਟਰਾਂਸਪੇਰੈਂਟ ਆਊਟਫਿੱਟ 'ਚ ਨਜ਼ਰ ਆਈ।
ਉੱਥੇ ਹੀ ਐਨੇ ਹੈਥਵੇ ਅਤੇ ਜੇਮਸ ਫ੍ਰੇਨਕੋ ਨੇ ਐਵਾਰਡ ਸੈਰੇਮਨੀ ਨੂੰ ਹੋਸਟ ਕੀਤਾ। ਹਾਲਾਂਕਿ ਦੋਹਾਂ ਦੀ ਡਰੈੱਸ ਨੂੰ ਲੈ ਕਾਫੀ ਮਜ਼ਾਕ ਉਡ ਰਿਹਾ ਸੀ।
ਇਸ ਦੌਰਾਨ ਅਭਿਨੇਤਰੀ ਐਂਜਲੀਨਾ ਜੋਲੀ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆਈ। ਹਾਲਾਂਕਿ ਉਨ੍ਹਾਂ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡ ਰਿਹਾ ਹੈ।
ਐਵਾਰਡ ਦੌਰਾਨ ਟ੍ਰਾਫੀ ਜਿੱਤਣ ਤੋਂ ਬਾਅਦ ਐਂਡ੍ਰਿਅਨ ਬ੍ਰੋਡੀ ਨੇ ਹੈਲੀ ਬੇਰੀ ਨੂੰ ਸਟੇਜ 'ਤੇ ਕਿਸ ਕਰ ਲਿਆ। ਇਸ ਨਾਲ ਮਾਹੋਲ ਕਾਫੀ ਅਜੀਬ ਹੋ ਗਿਆ।
ਇਸ ਐਵਾਰਡ ਸੈਰੇਮਨੀ 'ਚ ਦੋ ਅਭਿਨੇਤਾ ਗਵੇਨੇਥ ਪੋਲਟ੍ਰੋ ਅਤੇ ਜੇਨਿਫਰ ਲੋਪੇਜ਼ ਬਣ ਕੇ ਆਏ ਸਨ। ਇਸ ਦੌਰਾਨ ਉਹ ਲੜਕੀਆਂ ਦੀ ਡਰੈੱਸ 'ਚ ਦਿਖਾਈ ਦਿੱਤੇ।