FacebookTwitterg+Mail

‘ਬਾਹੂਬਲੀ’ ਦੀ ਮਸ਼ਹੂਰ ਅਦਾਕਾਰਾ ਦੀ ਕਾਰ ‘ਚੋਂ 100 ਬੋਤਲਾਂ ਸ਼ਰਾਬ ਬਰਾਮਦ

96 bottles of liquor recovered from the car of famous baahubali actress
15 June, 2020 11:23:18 AM

ਨਵੀਂ ਦਿੱਲੀ : ਸਾਊਥ ਇੰਡੀਅਨ ਅਦਾਕਾਰਾ ਤੇ 'ਬਾਹੂਬਲੀ' 'ਚ ਸ਼ਿਵਗਾਮੀ ਦਾ ਕਿਰਦਾਰ ਨਿਭਾਅ ਕੇ ਪ੍ਰਸਿੱਧ ਹੋਈ ਅਦਾਕਾਰਾ ਰਮਿਆ ਕ੍ਰਿਸ਼ਨਨ ਮੁਸ਼ਕਿਲ ਦੌਰ ਤੋਂ ਲੰਘ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਰਮਿਆ ਕ੍ਰਿਸ਼ਨਨ ਦੀ ਐਕਸ. ਯੂ. ਵੀ. ਕਾਰ ਤੋਂ 100 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੇ ਜਾਣ ਮਗਰੋਂ ਪੁਲਸ ਨੇ ਰਮਿਆ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਪੁਲਸ ਦੀ ਜਾਂਚ ਦੌਰਾਨ ਅਦਾਕਾਰਾ ਕਾਰ 'ਚ ਹੀ ਮੌਜੂਦ ਸੀ।

ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਪੁਲਸ ਅਧਿਕਾਰੀ ਮਹਾਬਲੀਪੁਰਮ ਵੱਲੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਸਨ। ਉਸ ਸਮੇਂ ਪੁਲਸ ਨੇ ਮੁਤੂਕਾਡੂ ਚੈੱਕ ਪੋਸਟ 'ਤੇ ਰਮਿਆ ਦੀ ਟੋਯੋਟਾ ਇਨੋਵਾ ਕਾਰ ਨੂੰ ਰੋਕਿਆ। ਜਦੋਂ ਪੁਲਸ ਨੇ ਉਨ੍ਹਾਂ ਦੀ ਗੱਡੀ ਦਾ ਜਾਂਚ ਕਰਨ ਲਈ ਕਿਹਾ ਤਾਂ ਰਮਿਆ ਕ੍ਰਿਸ਼ਨਨ ਚੁੱਪਚਾਪ ਇਸ ਲਈ ਤਿਆਰ ਹੋ ਗਈ ਸੀ ਕਿਉਂਕਿ ਜਾਂਚ ਦੌਰਾਨ ਉਨ੍ਹਾਂ ਨੂੰ ਲਗਪਗ 96 ਬੋਤਲਾਂ ਸ਼ਰਾਬ ਦੀਆਂ ਮਿਲੀਆਂ ਸਨ। ਅਧਿਕਾਰੀਆਂ ਨੇ ਬੋਤਲਾਂ ਜ਼ਬਤ ਕਰ ਲਈਆਂ ਹਨ ਕਿਉਂਕਿ ਇਹ ਤਾਲਾਬੰਦੀ ਦੇ ਖ਼ਿਲਾਫ਼ ਹੈ।

ਜ਼ਿਕਰਯੋਗ ਹੈ ਕਿ ਤਾਲਾਬੰਦੀ ਮਗਰੋਂ ਹੁਣ ਤਕ ਚੇਨੱਈ 'ਚ ਸ਼ਰਾਬ ਵੇਚਣ 'ਤੇ ਰੋਕ ਹੈ ਤੇ ਤਾਮਿਲਨਾਡੂ ਦੇ ਹੋਰ ਜ਼ਿਲ੍ਹਿਆਂ 'ਚ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਪੁਲਸ ਨੇ ਰਮਿਆ ਦੇ ਡਰਾਈਵਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਜੇਕਰ ਰਮਿਆ ਕ੍ਰਿਸ਼ਨਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਤਾਮਿਲਨਾਡੂ ਦੀ ਮੁੱਖ ਮੰਤਰੀ ਰਹੀ ਜੈਲਲਿਤਾ 'ਤੇ ਆਧਾਰਿਤ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆਈ ਸੀ। ਇਹ ਵੈੱਬ ਸੀਰੀਜ਼ ਐੱਮ. ਐਕਸ. ਪਲੇਅਰ 'ਤੇ ਰਿਲੀਜ਼ ਹੋਈ। ਵੈੱਬ ਸੀਰੀਜ਼ ਹਿੰਦੀ, ਤਾਮਿਲ ਤੇ ਤੇਲਗੂ 'ਚ ਰਿਲੀਜ਼ ਹੋਈ ਹੈ। ਦੂਜੇ ਪਾਸੇ ਕੰਗਨਾ ਰਾਣੌਤ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਥਲਾਈਵੀ' 'ਤੇ ਕੰਮ ਕਰ ਰਹੀ ਹੈ।


Tags: Tamil Nadu Police100 Bottles LiquorRamya KrishnanBahubaliPadaiappaEast Coast RoadTamil Nadu Government

About The Author

sunita

sunita is content editor at Punjab Kesari