ਜਲੰਧਰ (ਬਿਊਰੋ)— ਪੰਜਾਬੀ ਗਾਇਕ ਏ-ਕੇ ਦਾ ਨਵਾਂ ਗੀਤ 'ਹੰਝੂ ਡਿੱਗਦੇ' ਰਿਲੀਜ਼ ਹੋ ਗਿਆ ਹੈ। 'ਹੰਝੂ ਡਿੱਗਦੇ' ਇਕ ਸੈਡ ਸੌਂਗ ਹੈ, ਜਿਸ ਦੀ ਏ-ਕੇ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਏ-ਕੇ ਨੇ ਕਾਫੀ ਸਮੇਂ ਬਾਅਦ ਸੈਡ ਸੌਂਗ ਕੀਤਾ ਹੈ। ਸਪੀਡ ਰਿਕਾਰਡਸ ਦੇ ਬੈਨਰ ਹੇਠ ਬੁੱਧਵਾਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ ਯੂਟਿਊਬ 'ਤੇ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਗੀਤ 'ਚ ਏ-ਕੇ ਦੇ ਨਾਲ ਸਾਨਵੀ ਧੀਮਾਨ ਫੀਚਰ ਕਰ ਰਹੀ ਹੈ। 'ਹੰਝੂ ਡਿੱਗਦੇ' ਗੀਤ ਦਾ ਮਿਊਜ਼ਿਕ ਵੈਸਟਰਨ ਪੇਂਡੂਜ਼ ਨੇ ਦਿੱਤਾ ਹੈ ਤੇ ਇਸ ਦੇ ਬੋਲ ਜੱਸੀ ਲੋਹਕਾ ਨੇ ਲਿਖੇ ਹਨ। ਅਰਬਨ ਟੱਚ ਵਾਲੇ ਇਸ ਗੀਤ ਦੀ ਵੀਡੀਓ ਨੂੰ ਸੰਨੀ ਧਿੰਸੀ ਨੇ ਡਾਇਰੈਕਟ ਕੀਤਾ ਹੈ।
'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਏ-ਕੇ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਨੇ ਸਿੰਪਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ 'ਡੋਰਾਂ ਉਸ ਰੱਬ 'ਤੇ' ਗੀਤ 'ਚ ਉਹ ਸਿੰਪਲ ਲੁੱਕ 'ਚ ਨਜ਼ਰ ਆਏ ਸਨ, ਉਸੇ ਤਰ੍ਹਾਂ ਇਸ ਗੀਤ 'ਚ ਵੀ ਉਹ ਸਿੰਪਲ ਲੁੱਕ 'ਚ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਵਾਰ ਮਾਹੌਲ ਥੋੜ੍ਹਾ ਅਰਬਨ ਸੀ।