ਜਲੰਧਰ— 29 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਬੰਬੂਕਾਟ' ਦੂਜੇ ਹਫਤੇ ਵੀ ਸਿਨੇਮਾਘਰਾਂ 'ਚ ਕਮਾਈ ਕਰ ਰਹੀ ਹੈ। ਇਸ ਫਿਲਮ 'ਚ ਐਮੀ ਵਿਰਕ ਆਪਣੇ ਲਈ 'ਬੰਬੂਕਾਟ' ਬਣਾਉਂਦੇ ਹਨ ਤੇ ਇਸੇ ਤੋਂ ਪ੍ਰਭਾਵਿਤ ਹੋ ਕੇ ਇਕ ਸ਼ਖਸ ਨੇ ਆਪਣੇ ਲਈ ਬੰਬੂਕਾਟ ਬਣਾ ਲਿਆ ਹੈ।
ਇਥੇ ਦਿੱਤੀਆਂ ਕੁਝ ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਉਕਤ ਸ਼ਖਸ ਵਲੋਂ ਬਣਾਇਆ ਬੰਬੂਕਾਟ ਫਿਲਮ 'ਚ ਦਿਖਾਏ 'ਬੰਬੂਕਾਟ' ਨਾਲ ਮੇਲ ਖਾ ਰਿਹਾ ਹੈ। ਉਂਝ ਤੁਹਾਨੂੰ ਦੱਸ ਦਿੱਤਾ ਜਾਵੇ ਕਿ 'ਬੰਬੂਕਾਟ' ਫਿਲਮ 'ਚ ਦਿਖਾਇਆ ਗਿਆ ਮੋਟਰਸਾਈਕਲ ਖਰੜ ਦੇ ਇਕ ਵਿਅਕਤੀ ਵਲੋਂ ਬਣਾਇਆ ਗਿਆ ਸੀ, ਜਿਹੜਾ ਫਿਲਮ 'ਚ ਖਿੱਚ ਦਾ ਕੇਂਦਰ ਰਿਹਾ ਹੈ।