FacebookTwitterg+Mail

ਮੁਸ਼ਕਿਲਾਂ 'ਚ ਸਲਮਾਨ ਦੀ 'ਭਾਰਤ', ਦਿੱਲੀ ਹਾਈਕਰੋਟ 'ਚ ਪਟੀਸ਼ਨ ਦਾਇਰ

a pil was moved in delhi hc  against salman khan  s upcoming movie   bharat
31 May, 2019 11:44:31 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਫਿਲਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਫਿਲਮ ਦੇ ਨਾਂ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ 'ਭਾਰਤ' ਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਏ. ਐੱਨ. ਆਈ. ਦੀ ਇਕ ਰਿਪੋਰਟ ਮੁਤਾਬਕ, ਸ਼ਿਕਾਇਤ ਕਰਤਾ ਨੇ ਦਿੱਲੀ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਫਿਲਮ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸਲਮਾਨ ਦੀ ਫਿਲਮ ਦਾ ਨਾਂ ਸੈਕਸ਼ਨ 3 ਪ੍ਰਤੀਕ ਤੇ ਨਾਂ ਦੇ ਅਧਿਨਿਯਮ ਦਾ ਉਲੰਘਣ ਹੈ। ਇਸ ਅਧਿਨਿਯਮ ਮੁਤਾਬਕ 'ਭਾਰਤ' ਸ਼ਬਦ ਦਾ ਉਪਯੋਗ ਪ੍ਰੋਫੈਸ਼ਨ ਤੇ ਕਮਰਸ਼ੀਅਲ ਉਦੇਸ਼ਾਂ ਲਈ ਨਹੀਂ ਕੀਤਾ ਜਾ ਸਕਦਾ ਹੈ।


ਇਕ ਹੋਰ ਰਿਪੋਰਟ ਦੀ ਮੰਨੀਏ ਤਾਂ ਸ਼ਿਕਾਇਤ ਕਰਤਾ ਦਾ ਇਹ ਵੀ ਕਹਿਣਾ ਹੈ ਕਿ ਫਿਲਮ 'ਚ ਉਸ ਡਾਇਲਾਗ ਨੂੰ ਵੀ ਹਟਾਇਆ ਜਾਵੇ, ਜਿਸ 'ਚ ਸਲਮਾਨ ਖਾਨ ਆਪਣੇ ਨਾਂ ਦੀ ਤੁਲਨਾ ਦੇਸ਼ ਨਾਲ ਕਰਦੇ ਹਨ। ਇਹ ਡਾਇਲਾਗ ਫਿਲਮ ਦੇ ਟਰੇਲਰ 'ਚ ਸੁਣਨ ਨੂੰ ਮਿਲਿਆ ਸੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇਸ ਨਾਲ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ ਕੀਤਾ ਹੈ। ਇਹ ਕੋਰੀਅਨ ਫਿਲਮ 'ਓਡ ਟੂ ਮਾਏ ਫਾਦਰ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ 'ਚ ਸਲਮਾਨ ਖਾਨ ਨੂੰ ਪਹਿਲੀ ਵਾਰ ਬੁੱਢੇ ਦੀ ਭੂਮਿਕਾ 'ਚ ਦਿਖਾਇਆ ਜਾ ਰਿਹਾ ਹੈ। ਫਿਲਮ 'ਚ ਜੈਕੀ ਸ਼ਰਾਫ, ਦਿਸ਼ਾ ਪਾਟਨੀ, ਸੁਨੀਲ ਗਰੋਵਰ ਤੇ ਤੱਬੂ ਵਰਗੇ ਸਿਤਾਰੇ ਨਜ਼ਰ ਆਉਣਗੇ।


Tags: Public interest litigationDelhi HCSalman KhanBharatPetitionSection 3 of EmblemsNames ActCommercial Purpose

Edited By

Sunita

Sunita is News Editor at Jagbani.