FacebookTwitterg+Mail

ਅਨਮੋਲ ਗਗਨ ਮਾਨ ਨੇ ਹਰਜੀਤ ਸਿੰਘ ਸਮੇਤ ਪੰਜਾਬ ਪੁਲਸ ਦੇ ਜਵਾਨਾਂ ਦੇ ਜਜ਼ਬੇ ਨੂੰ ਕੀਤਾ ਸਲਾਮ (ਵੀਡੀਓ)

a true man anmol gagan maan new punjabi song
11 May, 2020 03:31:37 PM

ਜਲੰਧਰ (ਬਿਊਰੋ) —  ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਗੀਤ ਨੂੰ 'ਏ ਟਰੂ ਮੈਨ' ਨਾਂ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਅਨਮੋਲ ਗਗਨ ਮਾਨ ਨੇ ਖੁਦ ਹੀ ਲਿਖੇ ਹਨ ਅਤੇ ਸੰਗੀਤਬੱਧ ਵੀ ਖੁਦ ਹੀ ਕੀਤਾ ਹੈ। ਅਨਮੋਲ ਗਗਨ ਮਾਨ ਦੇ ਇਸ ਗੀਤ ਦੀ ਫੀਚਰਿੰਗ 'ਚ ਸਤਿੰਦਰ ਸੱਤੀ ਵੀ ਨਜ਼ਰ ਆ ਰਹੇ ਹਨ।।ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਸੈਲਿਊਟ ਕੀਤਾ ਹੈ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਜੋ ਜਾਨ ਤਲੀ 'ਤੇ ਰੱਖ ਕੇ ਇਸ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਬਾਵਜੂਦ ਲੋਕਾਂ ਦੀ ਸੇਵਾ ਕਰਨ ਦੇ ਨਾਲ–ਨਾਲ ਪੂਰੀ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਹਨ।

ਅਨਮੋਲ ਗਗਨ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਨ੍ਹਾਂ ਪੁਲਸ ਦੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਇਸ ਦੇ ਨਾਲ ਪੰਜਾਬ ਪੁਲਸ ਦੇ ਜਵਾਨ ਹਰਜੀਤ ਸਿੰਘ ਦੇ ਜਜ਼ਬੇ ਨੂੰ ਇਸ ਗੀਤ ਦੇ ਜ਼ਰੀਏ ਸਲਾਮ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial) on May 10, 2020 at 10:21am PDT

ਦੱਸ ਦਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਹੈ ਅਤੇ ਹਰ ਕੋਈ ਆਪਣੇ ਘਰਾਂ 'ਚ ਰਹਿ ਕੇ ਇਸ ਲੌਕ ਡਾਊਨ ਦਾ ਪਾਲਣ ਕਰ ਰਿਹਾ ਹੈ।


Tags: Anmol Gagan MaanNew Punjabi SongHarjit SinghPunjab PolicePunjabi Singer

About The Author

sunita

sunita is content editor at Punjab Kesari