ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅੱਜ ਅਚਾਨਕ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਸੀ।
ਉਨ੍ਹਾਂ ਦੀ ਮੌਤ 'ਤੇ ਪੂਰਾ ਬਾਲੀਵੁੱਡ ਜਗਤ ਹੀ ਨਹੀਂ ਸਗੋਂ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੇ ਕਲਾਕਾਰ ਵੀ ਸੋਗ ਵਿਚ ਡੁੱਬੇ ਹੋਏ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਬੰਟੀ ਬੇਂਸ, ਹਿਮਾਂਸ਼ੀ ਖੁਰਾਣਾ, ਨਿੰਜਾ,ਹਾਰਡੀ ਸੰਧੂ, ਨਿਸ਼ਾ ਬਾਨੋ, ਸ਼ੈਰੀ ਮਾਨ, ਰੁਬੀਨਾ ਬਾਜਵਾ, ਕੌਰ ਬੀ, ਗਗਨ ਕੋਕਰੀ, ਜੈਨੀ ਜੋਹਲ, ਮਹਿਤਾਬ ਵਿਰਕ,ਬਿੰਨੂ ਢਿੱਲੋਂ ਵਰਗੇ ਸਿਤਾਰਿਆਂ ਨੇ ਸ਼ਰਧਾਂਜਲੀ ਦਿੱਤੀ ਹੈ।
ਬੰਟੀ ਬੇਂਸ
ਭਾਰਤੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਇਰਫ਼ਾਨ ਖਾਨ ਦੁਨੀਆਂ ਤੇ ਨਹੀਂ ਰਹੇ। ਇਰਫ਼ਾਨ 54 ਵਰ੍ਹਿਆਂ ਦੇ ਸਨ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ‘ਅੰਗਰੇਜ਼ੀ ਮੀਡੀਅਮ’ ਉਨ੍ਹਾਂ ਦੀ ਆਖਰੀ ਫ਼ਿਲਮ ਸੀ। ਆਪਣੇ ਫ਼ਿਲਮੀ ਕਰੀਅਰ ਦੌਰਾਨ ਉਨ੍ਹਾਂ ਨੇ ਪਾਨ ਸਿੰਘ ਤੋਮਰ, ਸਲੱਮਡੌਗ ਮਿਲੇਨੀਅਰ, ਪੀਕੂ, ਦ ਲੰਚ ਬੌਕਸ, ਹੈਦਰ, ਸਾਹਿਬ ਬੀਬੀ ਔਰ ਗੈਂਗਸਟਰ, ਮਕਬੂਲ, ਹਿੰਦੀ ਮੀਡੀਅਮ, ਹਾਸਿਲ, ਬਲੈਕ ਮੇਲ, ਮਦਾਰੀ, ਜੌਰਾਸਿਕ ਵਰਲਡ, ਲਾਇਫ ਆਫ ਪਾਇ ਵਰਗੀਆਂ ਸ਼ਾਹਕਾਰ ਫਿਲਮਾਂ ‘ਚ ਕਮਾਲ ਦੀ ਅਦਾਕਾਰੀ ਵਿਖਾਈ। ਇਰਫਾਨ ਯਕੀਨਨ ਆਪਣੀਆਂ ਫਿਲਮਾਂ ਰਾਹੀਂ ਸਾਡੇ ਦਿਲਾਂ ‘ਚ ਸਦਾ ਜ਼ਿੰਦਾ ਰਹਿਣਗੇ। @irrfan ❤️❤️
A post shared by Bunty Bains (@buntybains) on Apr 29, 2020 at 12:53am PDT
ਨਿੰਜਾ
ਹਾਰਡੀ ਸੰਧੂ
ਨਿਸ਼ਾ ਬਾਨੋ
ਸ਼ੈਰੀ ਮਾਨ
ਰੁਬੀਨਾ ਬਾਜਵਾ
❤️
A post shared by Rubina Bajwa (@rubina.bajwa) on Apr 29, 2020 at 12:45am PDT
ਕੌਰ ਬੀ
💔🙏
A post shared by KaurB (@kaurbmusic) on Apr 29, 2020 at 1:17am PDT
ਗਗਨ ਕੋਕਰੀ
ਜੈਨੀ ਜੋਹਲ
ਮਹਿਤਾਬ ਵਿਰਕ
ਬਿੰਨੂ ਢਿੱਲੋਂ