ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨੂੰ ਬੀਤੇ ਦਿਨ ਪ੍ਰੇਮਿਕਾ ਤਾਨਿਆ ਸ਼ਰਾਫ ਨਾਲ ਬਾਂਦਰਾ ਸਥਿਤ ਓਲਿਵ ਰੈਸਟੋਰੈਂਟ 'ਚ ਪਾਰਟੀ ਕਰਦੇ ਦੇਖਿਆ ਗਿਆ। ਇਸ ਦੌਰਾਨ ਕੈਮਰੇ ਨੂੰ ਦੇਖ ਤਾਨਿਆ ਚਿਹਰਾ ਲੁਕਾਉਂਦੀ ਨਜ਼ਰ ਆਈ। ਤਾਨਿਆ ਜਿੱਥੇ ਫਲੋਰਲ ਪ੍ਰਿੰਟ ਵਾਲੀ ਡਰੈੱਸ 'ਚ ਦਿਖਾਈ ਦਿੱਤੀ, ਉੱਥੇ ਹੀ ਅਹਾਨ ਬਲੈਕ ਟੀ-ਸ਼ਰਟ ਅਤੇ ਬਲੂ ਡੇਨਿਮ 'ਚ ਨਜ਼ਰ ਆਏ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਦੋਵੇਂ ਤਿੰਨ ਸਾਲ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਇਕ ਦੂਜੇ ਤੋਂ ਵੱਖ ਹੋ ਗਏ, ਹਾਲਾਕਿ ਹੁਣ ਦੋਵੇਂ ਫਿਰ ਤੋਂ ਇਕੱਠੇ ਨਾਲ ਹਨ। ਜਾਣਕਾਰੀ ਮੁਤਾਬਕ ਦੋਵੇਂ ਸਕੂਲ ਟਾਈਮ ਤੋਂ ਇਕ ਦੂਜੇ ਨੂੰ ਜਾਣਦੇ ਹਨ। ਸਾਲ 2015 'ਚ ਇਨ੍ਹਾਂ ਦਾ ਬ੍ਰੇਕਅੱਪ ਹੋਇਆ ਸੀ। ਇਸ ਗੱਲ ਬਾਰੇ ਜਾਣਕਾਰੀ ਖੁਦ ਅਹਾਨ ਨੇ ਇੰਟਰਵਿਊ ਦੌਰਾਨ ਦਿੱਤੀ।
ਇਸ ਤੋਂ ਇਲਾਵਾ ਇਸ ਪਾਰਟੀ ਮੌਕੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦਿਖਾਈ ਦਿੱਤੀ। ਸਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਡੈਬਿਊ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਸੁਸ਼ਾਂਤ ਸਿੰਘ ਰਾਜਪੂਤ ਦਿਖਾਈ ਦੇਣਗੇ।