ਮੁੰਬਈ— ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਦੀ ਬੇਟੀ ਆਲੀਆ ਨੇ ਨਿਊਯਾਰਕ ਫਿਲਮ ਅਕੈਡਮੀ ਤੋਂ ਗ੍ਰੈਜੂਏਸ਼ਨ ਕੰਪਲੀਟ ਕਰ ਲਿਆ ਹੈ। ਹਾਲ ਹੀ 'ਚ ਪੂਜਾ ਨੇ ਇੰਸਟਾਗਰਾਮ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- My baby #graduate @aaliaf from #newyorkfilmacademy #NYFA CONGRATULATIONS. ਜਾਣਕਾਰੀ ਮੁਤਾਬਕ ਆਲੀਆ ਬੇਦੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਪੋਸਟ ਕਰਨ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਪੂਜਾ ਬੇਦੀ ਅਤੇ ਫਰਹਾਨ ਇਬ੍ਰਾਹਿਮ ਫਰਨੀਚਰਵਾਲਾ ਦੀ ਬੇਟੀ ਆਲੀਆ ਦਾ ਜਨਮ 1997 'ਚ ਹੋਇਆ ਸੀ। ਖਬਰਾਂ ਮੁਤਾਬਕ, ਉਹ ਫੈਸ਼ਨ ਇੰਡਸਟਰੀ 'ਚ ਪਛਾਣ ਬਣਾ ਰਹੀ ਹੈ ਅਤੇ ਵੱਡੇ ਪਰਦੇ 'ਤੇ ਐਂਟਰੀ ਕਰਨ ਦੀ ਤਿਆਰੀ 'ਚ ਹੈ। ਫਿਲਹਾਲ ਉਹ ਨਿਊਯਾਰਕ 'ਚ ਰਹਿੰਦੀ ਹੈ। ਆਲੀਆ 2011 'ਚ ਸੋਨੀ ਇੰਟਰਨੈਸ਼ਨਲ ਚੈਨਲ ਦੇ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਹੈ। ਇਸ ਸੋਅ 'ਚ ਉਹ ਬਤੌਰ ਮੁਕਾਬਲੇਬਾਜ਼ ਆਪਣੀ ਮਾਂ ਨਾਲ ਦਿਖਾਈ ਦਿੱਤੀ ਸੀ। ਆਲੀਆ ਨੂੰ ਇੰਸਟਗਰਾਮ 'ਤੇ ਕਰੀਬ 3 ਲੱਖ ਲੋਕ ਫਾਲੋਅ ਕਰਦੇ ਹੈ। ਦੋਸਤਾਂ ਨਾਲ ਪਾਰਟੀਜ਼ ਅਤੇ ਬਿਕਨੀ ਤਸਵੀਰਾਂ ਵੀ ਉਹ ਅਕਸਰ ਪੋਸਟ ਕਰਦੀ ਰਹਿੰਦੀ ਹੈ।
![Punjabi Bollywood Tadka](http://static.jagbani.com/multimedia/09_57_108750000c-ll.jpg)
![Punjabi Bollywood Tadka](http://static.jagbani.com/multimedia/2017_6image_09_56_484100000f-ll.jpg)
![Punjabi Bollywood Tadka](http://static.jagbani.com/multimedia/2017_6image_09_56_480260000e-ll.jpg)
![Punjabi Bollywood Tadka](http://static.jagbani.com/multimedia/2017_6image_09_56_253770000a-ll.jpg)
ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਨਾਲ ਹੋਈ ਸੀ ਲੜਾਈ
ਅਦਾਕਾਰਾ ਪੂਜਾ ਬੇਦੀ ਦੀ ਬੇਟੀ ਆਲੀਆ ਅਤੇ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਵਿਚਕਾਰ ਨਵੰਬਰ, 2014 'ਚ ਲੋਅਰ ਪਰੇਲ ਦੇ ਇਕ ਪਬ 'ਚ ਲੜਾਈ ਹੋਈ ਸੀ। ਇਸ ਤੋਂ ਬਾਅਦ ਪੂਜਾ ਬੇਦੀ ਨੇ ਪੁਲਸ 'ਚ ਐਫ.ਆਈ.ਆਰ. ਵੀ ਕੀਤੀ ਸੀ। ਦੂਜੇ ਪਾਸੇ ਸਾਕਸ਼ੀ ਦੀ ਮਾਂ ਮੀਨਾਕਸ਼ੀ ਸਾਗਰ ਨੇ ਵੀ ਰਿਪੋਰਟ ਦਰਜ ਕਰਾਈ ਸੀ। ਹਾਲਾਂਕਿ ਬਾਅਦ 'ਚ ਪਾਸਕੋ ਐਕਟ ਦੇ ਤਹਿਤ ਪੂਜਾ ਬੇਦੀ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਗਿਆ ਸੀ।