ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪੂਜਾ ਬੇਦੀ ਦੀ ਬੇਟੀ ਆਲੀਆ ਫਰਨੀਚਰਵਾਲਾ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹੀ ਹੈ। ਹਾਲ ਹੀ 'ਚ ਪੂਜਾ ਦੀ ਬੇਟੀ ਆਲੀਆ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ। ਆਲੀਆ ਦੀਆਂ ਇਹ ਤਸਵੀਰਾਂ ਉਸ ਦੇ ਅਧਿਕਾਰਕ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਆਲੀਆ ਦੀ ਮਾਂ ਪੂਜਾ ਬੇਦੀ ਅਤੇ ਪਿਤਾ ਫਰਹਾਨ ਇਬ੍ਰਾਹਮ ਫਰਨੀਚਰਵਾਲਾ ਹਨ। ਆਲੀਆ ਦੇ ਮਾਤਾ-ਪਿਤਾ ਵਿਚਕਾਰ ਸਾਲ 2003 'ਚ ਤਲਾਕ ਹੋ ਚੁੱਕਿਆ ਹੈ ਜਿਸ ਵਜ੍ਹਾ ਆਲੀਆ ਆਪਣੀ ਮਾਂ ਪੂਜਾ ਬੇਦੀ ਕੋਲ ਰਹਿੰਦੀ ਹੈ।
ਦੱਸਣਯੋਗ ਹੈ ਕਿ ਆਲੀਆ ਦੀ ਫੈਨਜ਼ ਫਾਲੋਇੰਗ ਕਿਸੇ ਅਭਿਨੇਤਰੀ ਨਾਲੋਂ ਘੱਟ ਨਹੀਂ ਹੈ। ਆਲੀਆ ਦਾ ਜਨਮ ਮੁੰਬਈ 'ਚ ਸਾਲ 1997 'ਚ ਹੋਇਆ ਸੀ। ਇੰਨੀ ਘੱਟ ਉਮਰ ਦੇ ਬਾਵਜੂਦ ਬਿਨਾਂ ਕਿਸੇ ਪਰਦੇ 'ਤੇ ਨਜ਼ਰ ਆਈ ਆਲੀਆ ਦੇ ਇੰਸਟਾਗ੍ਰਾਮ 'ਤੇ 351,000 ਫਾਲੋਅਰਜ਼ ਹਨ।