ਮੁੰਬਈ(ਬਿਊਰੋ)— ਪੂਜਾ ਬੇਦੀ ਦੀ ਬੇਟੀ ਆਲਿਆ ਦੀ ਤਸਵੀਰਾਂ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਹ ਇੰਨੀ ਦਿਨੀਂ ਬਾਲੀਸ ਇੰਡੋਨੇਸ਼ੀਆ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਆਲਿਆ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤਸਵੀਰ 'ਚ ਉਹ ਆਪਣੇ ਸੌਤੇਲੇ ਭਰਾ ਜਾਨ ਨਾਲ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹੋ ਚੁੱਕਿਆ ਹੈ ਮਾਤਾ-ਪਿਤਾ ਦਾ ਤਲਾਕ ਪੂਜਾ ਬੇਦੀ ਤੇ ਫਰਹਾਨ ਇਬਰਾਹਿਮ ਫਰਨੀਚਰਨਾਵਾ ਦੀ ਬੇਟੀ ਆਲਿਆ ਦਾ ਜਨਮ 1997 'ਚ ਹੋਇਆ ਸੀ। ਪੂਜਾ ਤੇ ਫਰਹਾਨ ਦਾ ਤਲਾਕ ਸਾਲ 2003 'ਚ ਹੋਇਆ ਸੀ। ਇਸ ਤੋਂ ਬਾਅਦ ਫਰਹਾਨ ਨੇ ਫਰਦੀਨ ਖਾਨ ਦੀ ਭੈਣ ਲੈਲਾ ਖਾਨ ਨਾਲ 2010 'ਚ ਵਿਆਹ ਕਰਵਾ ਲਿਆ ਸੀ। ਫਰਹਾਨ ਤੇ ਲੈਲਾ ਦੇ ਬੇਟੇ ਜਾਨ ਦਾ ਜਨਮ 2013 'ਚ ਹੋਇਆ ਸੀ। ਗ੍ਰੈਜ਼ੁਏਟ ਹੈ ਆਲਿਆ ਆਲਿਆ ਨੇ ਪਿਛਲੇ ਸਾਲ ਹੀ ਨਿਊਯਾਕਰਕ ਫਿਲਮ ਐਕਡਮੀ ਤੋਂ ਗ੍ਰੇਜੂਏਸ਼ਨ ਪੂਰੀ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ ਉਹ ਫੈਸ਼ਨ ਇੰਡਸਟਰੀ 'ਚ ਪਛਾਣ ਬਣਾ ਰਹੀ ਹੈ ਤੇ ਵੱਡੇ ਪਰਦੇ 'ਤੇ ਐਂਟਰੀ ਕਰਨ ਦੀ ਤਿਆਰੀ 'ਚ ਹੈ। ਫਿਲਹਾਲ ਉਹ ਨਿਊਯਾਰਕ 'ਚ ਹੈ। ਦੱਸ ਦੇਈਏ ਕਿ ਆਲਿਆ ਸਾਲ 2011 'ਚ ਸੋਨੀ ਇੰਟਰਨੈਸ਼ਨਲ ਚੈਨਲ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਹੈ। ਇਸ ਸ਼ੋਅ 'ਚ ਬਤੌਰ ਮੁਕਾਬਲੇਬਾਜ਼ ਆਪਣੀ ਮਾਂ ਨਾਲ ਨਜ਼ਰ ਆਈ ਸੀ। ਆਲਿਆ ਨੂੰ ਇੰਸਟਾਗ੍ਰਾਮ 'ਤੇ ਕਰੀਬ 3 ਲੱਖ ਲੋਕ ਫਾਲੋ ਕਰਦੇ ਹਨ। ਦੋਸਤਾਂ ਨਾਲ ਪਾਰਟੀਜ਼ ਤੇ ਬਿਕਨੀ ਤਸਵੀਰਾਂ ਨੂੰ ਅਕਸਰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।