FacebookTwitterg+Mail

ਨਵਾਜ਼ੂਦੀਨ ਦੇ ਭਰਾ ਨੇ ਆਲਿਆ ਸਦਿੱਕੀ ਖ਼ਿਲਾਫ਼ ਦਰਜ ਕਰਵਾਇਆ ਕੇਸ, ਜਾਣੋ ਕੀ ਹੈ ਮਾਮਲਾ

aaliya siddiqui slams husband  nawazuddin brother  shama allegation of fraud
16 June, 2020 02:31:22 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਦਿੱਕੀ ਦਾ ਪਰਿਵਾਰਕ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਹਿਲਾਂ ਨਵਾਜ਼ੂਦੀਨ ਦੀ ਪਤਨੀ ਵੱਲੋਂ ਕਈ ਮਾਮਲੇ ਦਰਜ ਕਰਵਾਉਣ ਮਗਰੋਂ ਹੁਣ ਅਦਾਕਾਰ ਦੇ ਭਰਾ ਸ਼ਮਾਸ ਨਵਾਬ ਸਦਿੱਕੀ ਨੇ ਆਲਿਆ ਸਦਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੁਣ ਸ਼ਮਾਸ ਨੇ ਨਵਾਜ਼ੂਦੀਨ ਦੀ ਪਤਨੀ ਖ਼ਿਲਾਫ ਮਾਣਹਾਨੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਆਲਿਆ ਨੂੰ ਪੈਸੇ ਦਿੱਤੇ ਸਨ।

ਪੂਰਾ ਮਾਮਲਾ ਕੀ ਹੈ
ਦੱਸ ਦੇਈਏ ਸ਼ਮਾਸ ਵੱਲੋਂ ਕੇਸ ਦਰਜ ਕਰਨ ਤੋਂ ਪਹਿਲਾਂ ਆਲਿਆ ਨੇ ਆਪਣਾ ਨਾਂ ਅੰਜਨਾ ਕਿਸ਼ੋਰ ਪਾਂਡੇ ਕਰ ਲਿਆ ਹੈ ਨੇ ਸ਼ਮਾਸ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 503, 354, 509 ਤੇ ਆਈ. ਟੀ. ਐਕਟ. ਦੀ ਧਾਰਾ 66 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਸ਼ਮਾਸ ਨੇ ਆਲਿਆ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰ ਨੇ ਈ-ਟਾਈਮਜ਼ ਨੂੰ ਦੱਸਿਆ ਮੈਨੂੰ ਪੁਲਸ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ। ਜਦੋਂ ਵੀ ਮੈਨੂੰ ਬੁਲਾਇਆ ਜਾਵੇਗਾ ਮੈਂ ਆਪਣਾ ਸਟੇਟਮੈਂਟ ਦੇਵਾਂਗਾ। ਨਾਲ ਹੀ ਉਨ੍ਹਾਂ ਨੇ ਕਿਹਾ ਮੈਂ ਨਵਾਜ਼ੂਦੀਨ ਸਿਦਿੱਕੀ ਤੋਂ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਜਾਣਦਾ ਹਾਂ। ਹਮੇਸ਼ਾ ਦੋਸਤ ਰਹੇ ਤੇ ਮੈਂ ਕਦੇ ਵੀ ਉਨ੍ਹਾਂ ਨੂੰ ਭਾਬੀ ਨਹੀਂ ਕਿਹਾ। ਜਦੋਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਕਿ ਉਨ੍ਹਾਂ ਦੀ ਫ਼ਿਲਮ 'ਹੋਲੀ ਕਾਓ ਫੰਡਜ਼' ਕਿਸੇ ਕਾਰਨ ਰੁਕ ਗਈ ਸੀ ਤਾਂ ਮੈਂ ਉਨ੍ਹਾਂ ਨੂੰ 1.30 ਕਰੋੜ ਦਿੱਤੇ। ਹਾਲਾਂਕਿ ਕੁਝ ਸਮੇਂ ਦੌਰਾਨ ਮੈਨੂੰ ਹੋਰ ਵੀ ਪੈਸੇ ਟਰਾਂਸਫਰ ਕਰਨੇ ਪਏ ਸਨ ਤਾਂ ਹੁਣ ਕੁੱਲ 2.16 ਕਰੋੜ ਹੋ ਗਏ ਹਨ।

ਜ਼ਿਕਰਯੋਗ ਹੈ ਕਿ 'ਬੋਲੇ ਚੂੜੀਆਂ' ਦੇ ਨਿਰਦੇਸ਼ਕ ਨੇ ਹੁਣ ਮੁੰਬਈ ਦੇ ਜ਼ੋਨ 9 ਦੇ ਡੀ. ਸੀ. ਪੀ. ਦੇ ਸਾਹਮਣੇ ਆਲਿਆ ਖ਼ਿਲਾਫ ਧੋਖਾਧੜੀ ਤੇ ਮੈਸਿਜਟ੍ਰੇਟ ਕੋਰਟ 'ਚ ਅਪਰਾਧਿਕ ਮਾਣਹਾਨੀ ਦਾ ਮਕੁੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਾਜ ਭਰਾ ਅਤੇ ਮੈਂ ਹਮੇਸ਼ਾ ਉਸ ਦਾ ਸਮਰਥਨ ਕੀਤਾ ਹੈ। ਉੁਨ੍ਹਾਂ ਦਾ ਤਲਾਕ ਦੇ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਹੈ ਪਰ ਹੁਣ ਮੈਨੂੰ ਗਲਤ ਤਾਰੀਕਾ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਲਿਆ ਨੇ ਕਈ ਮੀਡੀਆ ਇੰਟਰਵਿਊ 'ਚ ਸ਼ਮਾਸ 'ਤੇ ਦੋਸ਼ ਲਾਏ ਹਨ।


Tags: Nawazuddin SiddiquiBrotherShamas Nawab SiddiquiAllegation Of FraudAaliya Siddiqui

About The Author

sunita

sunita is content editor at Punjab Kesari