FacebookTwitterg+Mail

ਆਮਿਰ ਖਾਨ ਨੇ 16 ਸਾਲ ਬਾਅਦ ਤੋੜੀ ਕਸਮ, ਪਹੁੰਚੇ ਮਾਸਟਰ ਦੀਨਾਨਾਥ ਮੰਗੇਸ਼ਕਰ ਐਵਾਰਡ 'ਚ

    1/10
26 April, 2017 01:24:40 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਨੂੰ ਹਾਲ ਹੀ ਵਿਚ ਮਾਸਟਰ ਦਿਨਾਨਾਥ ਮੰਗੇਸ਼ਕਰ ਪੁਰਸਕਾਰ 'ਚ ਦੇਖਿਆ ਗਿਆ ਸੀ ਜਦੋਂ ਉਨ੍ਹਾਂ ਨੇ ਪ੍ਰਸਿੱਧ ਗਾਇਕ ਲਤਾ ਮੰਗੇਸ਼ਕਰ ਤੋਂ ਵਿਸ਼ੇਸ਼ ਸੱਦਾ ਪ੍ਰਾਪਤ ਕੀਤਾ ਸੀ। ਕਿਸੇ ਵੀ ਇਨਾਮ ਸਮਾਰੋਹ 'ਚ ਹਿੱਸਾ ਨਾ ਲੈਣ ਦੀ ਘੋਸ਼ਣਾ ਕਰਨ ਵਾਲੇ ਆਮੀਰ ਖਾਨ ਨੇ ਆਖ਼ਿਰਕਾਰ 16 ਸਾਲ ਬਾਅਦ ਆਪਣੀ ਕਸਮ ਤੋੜ ਦਿੱਤੀ। ਆਮੀਰ ਖਾਨ ਸ਼ਾਮਮ ਕਾਨੰਦ ਹਾਲ 'ਚ ਅਯੋਜਿਤ ਮਾਸਟਰ ਦੀਨਾਨਾਥ ਮੰਗੇਸ਼ਕਰ ਐਵਾਰਡ ਸਮਾਰੋਹ 'ਚ ਪੁੱਜੇ।
ਦੱਸ ਦਈਏ ਕਿ ਇਸ ਸਾਲ ਆਮੀਰ ਖਾਨ ਦੀ ਫਿਲਮ 'ਦੰਗਲ' ਨੂੰ ਦੀਨਾਨਾਥ ਮੰਗੇਸ਼ਕਰ ਐਵਾਰਡ ਲਈ ਚੁਣਿਆ ਗਿਆ ਹੈ। ਆਮਿਰ ਨੂੰ ਇਹ ਇਨਾਮ ਰਾਸ਼ਟਰੀ ਸਵੈ-ਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਦੇ ਹੱਥੋਂ ਦਿੱਤਾ ਗਿਆ। ਆਮੀਰ ਖਾਨ ਦੇ ਇਲਾਵਾ ਕ੍ਰਿਕਟਰ ਕਪਿਲ ਦੇਵ ਅਤੇ ਆਪਣੇ ਸਮੇਂ ਦੀ ਮਸ਼ਹੂਰ ਐਕਟਰਸ ਵੈਜੰਤੀ ਮਾਲਾ ਨੂੰ ਵੀ 75ਵੇਂ ਮਾਸਟਰ ਦੀਨਾਨਾਥ ਮੰਗੇਸ਼ਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਕਲਾ ਤੋਂ ਆਪਣੇ–ਆਪਣੇ ਖੇਤਰਾਂ 'ਚ ਵਿਆਪਕ ਤੌਰ 'ਤੇ ਪ੍ਰਭਾਵ ਪਾਉਣ ਵਾਲੇ ਕਲਾਕਾਰਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

Tags: Aamir KhanMaster Dinananth Mangeshkar AwardsRSS chief Mohan Bhagwatਆਮਿਰ ਖਾਨਮਾਸਟਰ ਦੀਨਾਨਾਥ ਮੰਗੇਸ਼ਕਰ ਐਵਾਰਡ