ਮੁੰਬਈ(ਬਿਊਰੋ)— ਜਦੋਂ ਅੰਤਰਰਾਸ਼ਟਰੀ ਪ੍ਰਸ਼ੰਸਕਾਂ ਦੀ ਗੱਲ ਆਉਂਦੀ ਹੈ ਤਾਂ ਆਮਿਰ ਖਾਨ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਅਤੇ ਇਸ ਵਾਰ ਐਕਟਰ ਨੂੰ ਯੂਨੀਵਰਸਿਟੀ ਵਿਚ ਆਪਣੀ ਫਿਲਮ ਦਾ ਪ੍ਰਚਾਰ ਰੱਦ ਕਰਨਾ ਪਿਆ। ਸੰਸਾਰ ਦੇ ਸਭ ਤੋਂ ਵੱਡੇ ਸੁਪਰਸਟਾਰ ਆਮਿਰ ਖਾਨ ਦੇ ਦੁਨੀਆ 'ਚ ਭਾਰੀ ਗਿਣਤੀ 'ਚ ਫੈਨਜ਼ ਹਨ ਪਰ ਇਸ ਐਕਟਰ ਨੂੰ ਚੀਨ ਵਿਚ ਜਿਆਦਾ ਪਿਆਰ ਕੀਤਾ ਜਾਂਦਾ ਹੈ । ਚੀਨ ਵਿਚ ਆਪਣੇ ਹਾਲ ਹੀ 'ਚ ਪ੍ਰਚਾਰ ਦੌਰਾਨ, ਆਮਿਰ ਖਾਨ ਨੂੰ ਚੀਨੀ ਯੂਨੀਵਰਸਿਟੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਭਾਗ ਲੈਣਾ ਸੀ ਪਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਆਪਣੇ ਪਸੰਦੀਦਾ ਸੁਪਰਸਟਾਰ ਨੂੰ ਦੇਖਣ ਲਈ ਉੱਥੇ ਪਹੁੰਚ ਗਈ, ਜਿਸ ਨਾਲ ਅਧਿਕਾਰੀਆਂ ਦੇ ਵਿਚ ਹੜਕੰਪ ਦਾ ਮਾਹੌਲ ਬਣ ਗਿਆ। ਐਕਟਰ ਨੇ ਹਾਲ ਹੀ 'ਚ ਆਪਣੀ ਫਿਲਮ ਦੇ ਪ੍ਰਚਾਰ ਲਈ ਚੀਨ ਦਾ ਦੌਰਾ ਕੀਤਾ ਸੀ, ਉਨ੍ਹਾਂ ਨੂੰ ਗੁਆਂਗਜੌ ਯੂਨੀਵਰਸਿਟੀ ਵਿਚ ਇਕ ਖਾਸ ਮਹਿਮਾਨ ਦੇ ਰੂਪ 'ਚ ਸੱਦਾ ਦਿੱਤਾ ਗਿਆ ਸੀ, ਜਿਸ ਨੂੰ 400 ਲੋਕਾਂ ਨੂੰ ਸਮਾ ਆਯੋਜਿਤ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਯੂਨੀਵਰਸਿਟੀ 'ਚ ਆਮਿਰ ਦੇ ਆਉਣ ਦੀ ਖ਼ਬਰ ਸ਼ਹਿਰ 'ਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਆਪਣੇ ਪਸੰਦੀਦਾਰ ਐਕਟਰ ਨੂੰ ਦੇਖਣ ਲਈ ਈਵੈਂਟ 'ਚ ਵੱਡੀ ਗਿਣਤੀ ਵਿਚ ਲੋਕਾਂ ਦਾ ਭੀੜ ਪਹੁੰਚ ਗਈ। ਛੋਟਾ ਆਡੀਟੋਰੀਅਮ ਜਲਦ ਹੀ 3000 ਤੋਂ ਜ਼ਿਆਦਾ ਲੋਕਾਂ ਨਾਲ ਭਰ ਗਿਆ ਸੀ ਅਤੇ ਇਹ ਦੇਖ ਕੇ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਰੱਦ ਕਰਨ ਵਿਚ ਹੀ ਭਲਾਈ ਸਮਝੀ ਕਿਉਂਕਿ ਇਸ ਬੇਕਾਬੂ ਭੀੜ ਨੂੰ ਸੰਭਾਲਣ ਵਿਚ ਉਹ ਅਸਮਰਥ ਸਨ। ਇਸ ਸਮਾਗਮ ਤੋਂ ਬਾਅਦ, ਐਕਟਰ ਨੇ ਪ੍ਰਚਾਰ ਲਈ ਚੀਨੀ ਅਧਿਕਾਰੀਆਂ ਨੇ ਸਮਾਨ ਪ੍ਰੀਸਥਿਤੀਆਂ ਤੋਂ ਬਚਨ ਲਈ ਆਮਿਰ ਖਾਨ ਦੀ ਸੁਰੱਖਿਆ ਕਈ ਗੁਣਾ ਵਧਾ ਦਿੱਤੀ ਸੀ। ਫ਼ਿਲਮ '3 ਇਡੀਅਟਸ' ਨਾਲ ਚੀਨ ਵਿਚ ਬੇਹੱਦ ਲੋਕਪ੍ਰਿਅਤਾ ਪ੍ਰਾਪਤ ਕਰਨ ਵਾਲੇ ਆਮਿਰ ਖਾਨ ਨੇ ਭਾਰਤੀ ਸਿਨੇਮਾ ਲਈ ਦਰਵਾਜ਼ੇ ਖੋਲ ਦਿੱਤੇ ਹਨ। ਗੁਆਂਢੀ ਦੇਸ਼ਾਂ 'ਚ 'ਦੰਗਲ' ਦੀ ਰਿਲੀਜ਼ਿੰਗ ਨੇ ਚੀਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਨਾਲ ਇਤਿਹਾਸ ਰਚਾ ਦਿੱਤਾ ਸੀ।