ਜਲੰਧਰ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਨੇ ਆਪਣਾ 54ਵਾਂ ਜਨਮ ਦਿਨ ਮਨਾਇਆ। ਆਪਣੇ ਇੰਨੇ ਲੰਬੇ ਕਰੀਅਰ 'ਚ ਆਮਿਰ ਨੇ ਬਾਲੀਵੁੱਡ 'ਚ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਇਸ ਲਈ ਮੀਡੀਆ ਇਸ ਖਾਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਗਈ। ਜਿੱਥੇ ਆਮਿਰ ਨੇ ਮੀਡੀਆ ਨੂੰ ਨਿਰਾਸ਼ ਨਾ ਕੀਤਾ ਤੇ ਆਪਣੀ ਪਤਨੀ ਕਿਰਨ ਰਾਓ ਸਮੇਤ ਮੀਡੀਆ ਨਾਲ ਬਰਥਡੇ ਕੇਕ ਕੱਟਿਆ।
ਆਮਿਰ ਨੇ ਆਪਣਾ ਜਨਮ ਦਿਨ ਘਰ 'ਤੇ ਹੀ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਕਿਰਨ ਵੀ ਆਮਿਰ ਨਾਲ ਹੀ ਨਜ਼ਰ ਆਈ। ਸਭ ਦੇ ਸਾਹਮਣੇ ਵੀ ਆਮਿਰ ਆਪਣੀ ਪਤਨੀ ਪ੍ਰਤੀ ਪਿਆਰ ਜਤਾਉਣਾ ਨਾ ਭੁੱਲੇ। ਆਮਿਰ ਨੂੰ ਇੰਝ ਹੀ ਮਿਸਟਰ ਪਰਫੈਕਸ਼ਨਿਸਟ ਨਹੀਂ ਕਹਿੰਦੇ। ਉਹ ਆਪਣੀਆਂ ਫਿਲਮਾਂ ਦੀ ਚੋਣ ਕਾਫੀ ਧਿਆਨ ਨਾਲ ਕਰਦੇ ਹਨ ਤੇ ਸਾਲ 'ਚ ਇਕ ਹੀ ਫਿਲਮ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਫਿਲਮਾਂ ਦੇ ਕਿਰਦਾਰਾਂ ਨਾਲ ਉਨ੍ਹਾਂ ਦੀਆਂ ਫਿਲਮਾਂ ਦੀਆਂ ਕਹਾਣੀਆਂ ਵੀ ਕਾਫੀ ਵਖਰੀਆਂ ਹੁੰਦੀਆਂ ਹਨ। ਬੇਸ਼ੱਕ ਆਮਿਰ ਦੀ ਆਖਰੀ ਫਿਲਮ 'ਠਗਸ ਆਫ ਹਿੰਦੂਸਤਾਨ' ਫਲੌਪ ਰਹੀ ਪਰ ਉਨ੍ਹਾਂ ਨੇ ਆਪਣੀ ਪਿਛਲੀ ਫਿਲਮ 'ਦੰਗਲ' ਲਈ ਪੂਰੇ ਦੋ ਸਾਲ ਦਾ ਸਮਾਂ ਲਿਆ ਸੀ। ਇਸ 'ਚ ਉਨ੍ਹਾਂ ਦੀ ਕੀਤੀ ਮਿਹਨਤ ਵੀ ਸਾਫ ਨਜ਼ਰ ਆਉਂਦੀ ਹੈ।