ਨਵੀਂ ਦਿੱਲੀ- ਇਹ ਤਾਂ ਮੰਣਨਾ ਹੀ ਹੋਵੇਗਾ ਕਿ 'ਦੰਗਲ' 'ਚ ਜਿਨ੍ਹੀਆਂ ਲੜਕੀਆਂ ਨੇ ਕੰਮ ਕੀਤਾ ਸੀ, ਉਹ ਬੇਹਤਰੀਨ ਸੀ। ਹੁਣ ਫਿਲਮ ਦੀ ਰਿਕਾਰਡ ਤੋੜ ਕਮਾਈ ਦੇ ਬਾਅਦ ਦੇਖਣ ਵਾਲੀ ਗੱਲ ਇਹ ਸੀ ਕਿ 'ਦੰਗਲ' ਗਰਲਜ਼ ਨੂੰ ਇੰਡਸਟ੍ਰੀ 'ਚ ਅੱਗੇ ਕਿੰਨੇ ਹੋਰ ਮੌਕੇ ਮਿਲਦੇ ਹਨ। ਹੁਣ ਖਬਰ ਹੈ ਕਿ 'ਦੰਗਲ' 'ਚ ਵੱਡੀ ਗੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਫਾਤਿਮਾ ਨੂੰ ਆਮਿਰ ਖਾਨ ਹੀ ਅਗਲਾ ਮੌਕਾ ਦੇਣ ਜਾ ਰਹੇ ਹਨ। ਚਰਚਾ ਹੈ ਕਿ ਫਾਤਿਮਾ ਨੂੰ ਯਸ਼ਰਾਜ ਬੈਨਰ ਦੀ ਫਿਲਮ 'ਠਗਜ਼ ਆਫ ਹਿੰਦੁਸਤਾਨ' 'ਚ ਮੁੱਖ ਕਿਰਦਾਰਾਂ 'ਚੋਂ ਇਕ ਲਈ ਚੁਣਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲੇ ਫਿਲਮ ਲਈ ਕੰਗਨਾ, ਆਲੀਆ ਅਤੇ ਸ਼ਰਧਾ ਕਪੂਰ ਦੇ ਨਾਂ ਵੀ ਫਿਲਮ ਲਈ ਉੱਠੇ ਸਨ। ਚਰਚਾ ਵਾਣੀ ਕਪੂਰ ਦੇ ਨਾਂ ਦੀ ਵੀ ਸੀ। ਪਰ ਹੁਣ ਫਾਤਿਮਾ ਦਾ ਇਸ ਫਿਲਮ 'ਚ ਹੋਣਾ ਲਗਭਗ ਤੈਅ ਹੋ ਗਿਆ ਹੈ। ਜੇਕਰ ਇਹ ਗੱਲ ਸਹੀ ਹੈ ਤਾਂ 'ਦੰਗਲ' ਗਰਲ ਲਈ ਇਹ ਇਕ ਵੱਡਾ ਮੌਕਾ ਹੋਵੇਗਾ।
ਦੱਸ ਦਈਏ ਕਿ 'ਠਗਜ਼ ਆਫ ਹਿੰਦੁਸਤਾਨ' ਦੀ ਕਹਾਣੀ ਹਾਲੀਵੁੱਡ ਫਿਲਮ 'ਪਾਈਰੇਟਜ਼ ਆਫ ਦਿ ਕੈਰੇਬੀਅਨ' 'ਤੇ ਆਧਾਰਿਤ ਹੈ। ਹਾਲਾਂਕਿ ਸਕ੍ਰੀਪਟ 'ਤੇ ਕੰਮ ਚੱਲ ਰਿਹਾ ਹੈ ਅਤੇ ਆਮਿਰ ਖਾਨ ਨਾਲ ਅਮਿਤਾਭ ਬੱਚਨ ਦੀ ਮੌਜੂਦਗੀ ਇਸ ਫਿਲਮ 'ਚ ਦਿਲਚਸਪੀ ਹੋਰ ਵੀ ਜਗਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਜੇ ਹਜ਼ਾਰੇ ਕਰ ਰਹੇ ਹਨ। ਫਿਲਮ ਸਾਲ 2018 'ਚ ਦੀਵਾਲੀ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਯਸ਼ਰਾਜ ਦਾ ਸਭ ਤੋਂ ਮਹਿੰਗਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਲਿਹਾਜਾ, ਉਮੀਦ ਕੀਤੀ ਜਾ ਰਹੀ ਹੈ ਕਿ ਆਮਿਰ ਦੀ ਇਹ ਫਿਲਮ 400 ਕਰੋੜ ਦਾ ਆਂਕੜਾ ਪਾਰ ਕਰੇਗੀ।