FacebookTwitterg+Mail

Story Appealing ਨਾ ਲੱਗਣ 'ਤੇ ਆਮਿਰ ਨੇ ਛੱਡੀਆਂ ਸਨ ਇਹ 10 ਫਿਲਮਾਂ

    1/9
12 March, 2017 11:51:27 AM

ਮੁੰਬਈ- ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਆਮਿਰ ਖਾਨ 14 ਮਾਰਚ ਨੂੰ ਆਪਣਾ 52ਵਾ ਜਨਮਦਿਨ ਮਨ੍ਹਾ ਰਹੇ ਹਨ। ਉਨ੍ਹਾਂ ਦੀ ਪਿਛਲੀ ਫਿਲਮ 'ਦੰਗਲ' ਨੇ ਇੰਡੀਅਨ ਬਾਕਸ ਆਫਿਸ 'ਤੇ 386 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ਨੇ ਬਾਲੀਵੁੱਡ 'ਚ ਹੁਣ ਤੱਕ ਦੀ ਹਾਈਐਸਟ ਗ੍ਰੋਸਰ ਫਿਲਮ ਦਾ ਰਿਕਾਰਡ ਆਪਣੇ ਨਾਂ ਬਣਾ ਲਿਆ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ ਸੁਪਰਹਿੱਟ ਫਿਲਮਾਂ ਦੇਣ ਵਾਲੇ ਆਮਿਰ ਨੇ ਕਈ ਵੱਡੀਆਂ ਫਿਲਮਾਂ ਦੀ ਆਫਰਾਂ ਨੂੰ ਛੱਡ ਚੁੱਕੇ ਹਨ ਜੋ ਬਾਅਦ 'ਚ ਬਲਾਕ ਬਲਾਸਟਰ ਸਾਬਤ ਹੋਈਆਂ ਹਨ। ਸਟੋਰੀ ਦੀ ਵਜਾ ਕਰਕੇ 'ਹਮ ਆਪ ਕੇ ਹੈ ਕੌਨ' ਦੀ ਫਿਲਮ ਵੀ ਛੱਡ ਦਿੱਤੀ ਸੀ। ਬਾਲੀਵੁੱਡ ਦੇ ਅਭਿਨੇਤਾ ਸਲਮਾਨ ਖਾਨ ਦੀ ਸੁਪਰਹਿਟ ਫਿਲਮ 'ਹਮ ਆਪ ਕੇ ਹੈ ਕੌਨ' ਪਹਿਲਾਂ ਆਮਿਰ ਖਾਨ ਨੂੰ ਆਫਰ ਕੀਤੀ ਗਈ ਸੀ ਪਰ ਆਮਿਰ ਨੇ ਇਹ ਫਿਮਲ ਛੱਡ ਦਿੱਤੀ ਕਿਉਂ ਕਿ ਉਨ੍ਹਾਂ ਨੂੰ ਫਿਲਮ ਦੀ ਸਟੋਰੀ ਪਸੰਦ ਨਹੀਂ ਆਈ ਸੀ।

ਆਮਿਰ ਖਾਨ ਦੀਆਂ 5 ਛੱਡੀਆਂ ਹੋਈਆਂ ਫਿਲਮਾਂ ਬਾਅਦ 'ਚ ਸ਼ਾਹਰੁਖ ਖਾਨ ਨੇ ਕੀਤੀਆਂ। ਇਨ੍ਹਾਂ 'ਚ 'ਡਰ', 'ਦਿਲ ਵਾਲੇ ਦੁਲਹਨੀਆ ਲੇ ਜਾਏਗੇ', 'ਦਿਲ ਤੋਂ ਪਾਗਲ ਹੈ', 'ਮੁਹੱਬਤੇਂ' ਅਤੇ 'ਸਵਦੇਸ਼' ਵਰਗੀਆਂ ਫਿਲਮਾਂ ਸ਼ਾਮਿਲ ਹਨ। ਸ਼ਾਹਰੁਖ ਸਟਾਰ ਫਿਲਮ 'ਜੋਸ਼' 'ਚ ਚੰਦਰ ਚੁੜ ਸਿੰਘ ਦਾ ਰੋਲ ਵੀ ਪਹਿਲਾਂ ਆਮਿਰ ਨੂੰ ਆਫਰ ਹੋਇਆ ਸੀ ਪਰ ਉਨ੍ਹਾਂ ਨੂੰ ਸ਼ਾਹਰੁਖ ਦੇ ਓਪਜਿਟ ਸੈਕਿੰਡ ਲੀਡ ਬਣਨਾ ਮਨਜੂਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਹ ਆਫਰ ਨੂੰ ਨਾਂਹ ਕਰ ਦਿੱਤਾ।

ਸੰਜੇ ਦੱਤ ਦੀ ਫਿਲਮ 'ਸਾਜਨ', ਜੋ ਸਾਲ 1991 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਲਾਰੇਂਸ ਡਿਸੂਜ਼ਾ ਸੀ

ਸ਼ਾਹਰੁਖ ਖਾਨ ਦੀ ਫਿਮਲ 'ਡਰ', ਜੋ ਸਾਲ 1993 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਯਸ਼ ਚੋਪੜਾ ਸੀ।

ਅਨਿਲ ਕਪੂਰ ਦੀ ਫਿਲਮ '1942 ਅ ਲਵ ਸਟੋਰੀ', ਜੋ ਸਾਲ 1994 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਵਿਦੁ ਵਿਨੋਦ ਚੋਪੜਾ ਸੀ।

ਸ਼ਾਹਰੁਖ ਖਾਨ ਦੀ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਗਾ', ਜੋ ਸਾਲ 1995 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਆਦਿਤਿਆ ਚੋਪੜਾ ਸੀ।

ਸ਼ਾਹਰੁਖ ਖਾਨ ਦੀ ਫਿਲਮ 'ਦਿਲ ਤੋਂ ਪਾਗਲ ਹੈ', ਜੋ ਸਾਲ 1997 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਯਸ਼ ਚੋਪੜਾ ਸੀ।

ਸ਼ਾਹਰੁਖ ਖਾਨ ਦੀ ਫਿਲਮ 'ਮੁਹੱਬਤੇਂ', ਜੋ ਸਾਲ 2000 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਆਦਿਤਿਆ ਚੋਪੜਾ ਸੀ।

ਅਨਿਲ ਕਪੂਰ ਦੀ ਫਿਲਮ 'ਨਾਇਕ', ਜੋ ਸਾਲ 2001 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਐੱਸ. ਸ਼ੰਕਰ ਸੀ।

ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼', ਜੋ ਸਾਲ 2004 'ਚ ਆਈ ਸੀ। ਇਸ ਫਿਲਮ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਸੀ।

ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ', ਜੋ ਸਾਲ 2015 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਸੀ।


Tags: Aamir Khan Salman Khan Shah Rukh Khan Hum Aapke Hain Koun Josh ਆਮਿਰ ਖਾਨ ਦੰਗਲ ਸਲਮਾਨ ਖਾਨ