FacebookTwitterg+Mail

OMG : 'ਦੰਗਲ' ਲਈ ਆਮਿਰ ਦੀ ਪਹਿਲੀ ਪਸੰਦ ਸੀ 'ਕੁੰਮ ਕੁੰਮ...' ਦੀ ਇਹ ਅਦਾਕਾਰਾ, ਮੁੜ ਠੁਕਰਾ ਦਿੱਤਾ ਇਸ ਫਿਲਮ ਦਾ ਆਫਰ

aamir khan
27 September, 2017 10:07:01 AM

ਮੁੰਬਈ(ਬਿਊਰੋ)— ਟੀ. ਵੀ ਦੇ ਮਸ਼ਹੂਰ ਸੀਰੀਅਲ 'ਕੁਮਕੁਮ ਭਾਗਿਆ' ਦੀ ਬੁਲਬੁਲ ਉਰਫ ਮੁਣਾਲ ਠਾਕੁਰ ਇਨੀ ਦਿਨੀਂ ਆਪਣੀ ਹਾਲੀਵੁੱਡ ਫਿਲਮ 'ਲਵ ਸੋਨੀਆ' ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਵਿਚ ਮੁਣਾਲ ਦੀ ਪਰਫਾਮੈਂਸ ਦੇ ਨਾਲ ਆਮਿਰ ਖਾਨ ਇੰਨੇ ਜ਼ਿਆਦਾ ਹੈਰਾਨ ਹੋਏ ਕਿ ਉਨ੍ਹਾਂ ਨੇ ਮੁਣਾਲ ਨੂੰ ਆਪਣੀ ਫਿਲਮ 'ਠੱਗਸ ਆਫ ਹਿਦੋਸਤਾਨ' ਵਿਚ ਸਾਈਨ ਕਰਨ ਦਾ ਮਨ ਬਣਾ ਲਿਆ ਪਰ ਮੁਣਾਲ ਨੇ ਅਮਿਰ ਨਾਲ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ।

Punjabi Bollywood Tadka

ਅਮਿਰ ਨੇ ਮੁਣਾਲ ਨੂੰ ਮੈਸੇਜ਼ ਵੀ ਭੇਜਿਆ ਕਿ ਉਹ ਮੇਰੇ ਨਾਲ ਕੰਮ ਕਰਨਾ ਚਹੁੰਦੇ ਹਨ। ਇਹੀ ਨਹੀਂ 'ਠੱਗਸ ਆਫ ਹਿੰਦੋਸਤਾਨ' ਦੇ ਪ੍ਰੋਡਿਊਸਰ ਅਦਿੱਤਿਆ ਚੋਪੜਾ ਨੇ ਵੀ ਮੁਣਾਲ ਨੂੰ ਇੱਕੋ ਸਮੇਂ 3 ਫਿਲਮਾਂ ਕਰਨ ਦੀ ਆਫਰ ਦੇ ਦਿੱਤੀ ਪਰ ਮੁਣਾਲ ਨੇ ਇਸ ਆਫ਼ਰ ਨੂੰ ਵੀ ਠੁਕਰਾ ਦਿੱਤਾ।

Punjabi Bollywood Tadka

ਬਾਲੀਵੁੱਡ ਵਿਚ ਚੰਗੇ ਬਰੇਕ ਦੀ ਤਲਾਸ਼ ਵਿਚ ਮੁਣਾਲ ਨੇ ਫਿਲਮ 'ਸੁਲਤਾਨ' ਦੇ ਲਈ ਅਡੀਸਨ ਦਿੱਤਾ ਸੀ ਪਰ ਗੱਲ ਨਹੀਂ ਬਣੀ। ਮੁਣਾਲ ਦੇ ਟੈਲੇਂਟ ਨੂੰ ਅਦਿੱਤਿਆ ਜਾਣ ਗਏ ਸਨ ਅਤੇ ਉਹ ਉਸ ਨੂੰ ਆਉਣ ਵਾਲੀ ਫਿਲ਼ਮ ਵਿਚ ਸਾਈਨ ਕਰਨਾ ਚਹੁੰਦੇ ਸਨ।

Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਆਮਿਰ ਦੀ ਫਿਲਮ 'ਦੰਗਲ' ਲਈ ਵੀ ਮੁਣਾਲ ਹੀ ਆਮਿਰ ਦੀ ਪਹਿਲੀ ਪਸੰਦ ਸੀ। ਸੂਤਰਾਂ ਮੁਤਾਬਕ ਮੁਣਾਲ ਨੇ ਇਨ੍ਹਾਂ ਫਿਲਮਾਂ ਦੇ ਆਫਰ ਨੂੰ ਇਸ ਲਈ ਵੀ ਠੁਕਰਾ ਦਿੱਤਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਇਸ ਦਾ ਅਸਰ ਉਸ ਦੇ ਇੰਟਰਨੈਸ਼ਨਲ ਕਰੀਅਰ 'ਤੇ ਵੀ ਪੈ ਸਕਦਾ ਹੈ।

Punjabi Bollywood Tadka

3 ਮਰਾਠੀ ਫਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਮੁਣਾਲ ਹੁਣ ਸ਼ਾਇਦ ਬਾਲੀਵੁੱਡ ਵਿਚ ਨਵੀਂ ਪਾਰੀ ਲਈ ਕੁਝ ਬਿਹਤਰ ਲੱਭਣ ਦੀ ਤਿਆਰੀ ਵਿਚ ਹੈ। ਮੁਣਾਲ ਨੇ ਕਈ ਸੀਰੀਅਲਾਂ ਵਿਚ ਕੰਮ ਕੀਤਾ ਹੈ ਅਤੇ ਉਸ ਦੀ ਬਾਲੀਵੁੱਡ ਵਿਚ ਕਾਫ਼ੀ ਪਛਾਣ ਬਣ ਗਈ ਹੈ।

Punjabi Bollywood Tadka


Tags: Aamir KhanAditya ChopraMrunal ThakurKumkum BhagyaLove Soniyaਮੁਣਾਲ ਠਾਕੁਰ