FacebookTwitterg+Mail

ਸਲਮਾਨ-ਸ਼ਾਹਰੁਖ ਤੋਂ ਬਾਅਦ ਇਸ ਖਾਨ ਨੇ ਦੇਖਿਆ ਢਿੰਚੈਕ ਪੂਜਾ ਦਾ ਗੀਤ, ਕਹਿ ਦਿੱਤਾ ਇੰਨਾ ਕੁਝ

aamir khan
25 October, 2017 04:40:39 PM

ਮੁੰਬਈ(ਬਿਊਰੋ)— ਹਾਲ ਹੀ 'ਚ ਆਮਿਰ ਖਾਨ ਦੀ ਫਿਲਮ 'ਸ੍ਰੀਕੇਟ ਸੁਪਰਸਟਾਰ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਜਾਇਰਾ ਵਸੀਮ ਦੇ ਕਿਰਦਾਰ ਨੂੰ ਯੂਟਿਊਬ ਫੇਮ ਮਿਲਦਾ ਹੈ ਅਤੇ ਆਮਿਰ ਖਾਨ ਉਸ ਦੇ ਟੈਲੇਂਟ ਨੂੰ ਪਲੈਟਫਾਰਮ ਦਿੰਦੇ ਹਨ। ਅਸਲ 'ਚ ਰੀਅਲ ਲਾਈਫ 'ਚ ਵੀ ਆਮਿਰ ਖਾਨ ਇਸ ਗੱਲ ਨੂੰ ਮੰਨਦੇ ਹਨ ਕਿ ਕੋਈ ਵੀ ਆਪਣੇ ਟੈਲੇਂਟ ਦੇ ਜ਼ੋਰ 'ਤੇ ਆਪਣਾ ਨਾਂ ਬਣਾ ਸਕਦਾ ਹੈ। ਸੋਸ਼ਲ ਮੀਡੀਆ ਨੇ ਕਈ ਟੈਲੇਂਟਸ ਨੂੰ ਫੇਮ ਦਿੱਤਾ ਹੈ, ਜਿਸ 'ਚ ਇਕ ਨਾਂ ਢਿੰਚੈਕ ਪੂਜਾ ਦਾ ਵੀ ਸ਼ਾਮਲ ਹੈ। ਸੋਸ਼ਲ ਮੀਡੀਆ ਤੋਂ ਮਿਲੇ ਫੇਮ ਦੇ ਦਮ 'ਤੇ ਹੀ ਪੂਜਾ ਫਿਲਹਾਲ 'ਬਿੱਗ ਬੌਸ 11' ਦਾ ਹਿੱਸਾ ਹੈ।
ਆਮਿਰ ਕਹਿੰਦੇ ਹਨ, ''ਮੈਨੂੰ ਪਤਾ ਲੱਗਾ ਕਿ ਪੂਜਾ ਜੈਨ (ਢਿੰਚੈਕ ਪੂਜਾ) ਨਾਂ ਦੀ ਇਕ ਲੜਕੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਮੈਨੂੰ ਕਿਹਾ ਗਿਆ ਸੀ ਕਿ ਪੂਜਾ ਚੰਗੀ ਸਿੰਗਰ ਨਹੀਂ ਹੈ, ਫਿਰ ਵੀ ਹਿੱਟ ਹੋ ਰਹੀ ਹੈ ਤਾਂ ਮੈਂ ਸੋਚਿਆ ਕਿ ਇੰਝ ਕਿਵੇਂ ਹੋ ਸਕਦਾ ਹੈ। 1-2 ਗੀਤ ਜਿਵੇਂ 'ਦਿਲੋਂ ਕਾ ਸ਼ੂਟਰ', 'ਸੈਲਫੀ ਲੇਲੀ' ਦੇਖਣ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਉਹ ਕਾਫੀ ਯੂਨੀਕ ਹੈ। ਲੋਕ ਉਸ ਨੂੰ ਇਸ ਲਈ ਦੇਖ ਦੇ ਹਨ ਕਿਉਂਕਿ ਉਸ ਨੂੰ ਸੁਣ ਕੇ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਇੱਥੋਂ ਤੱਕ ਕਿ ਲੋਕ ਉਸ ਨੂੰ ਅਣਲਾਈਕ ਕਰਨ ਲਈ ਵੀ ਉਸ ਦੀ ਵੀਡੀਓ ਦੇਖ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਹਿੱਟ ਹੈ ਤਾਂ ਇਸ 'ਚ ਗਲਤ ਕੀ ਹੈ। ਇਹ ਤਾਂ ਚੰਗੀ ਗੱਲ ਹੈ ਕਿ ਉਹ ਖਰਾਬ ਗਾ ਕੇ ਵੀ ਹਿੱਟ ਹੈ।'' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਤੇ ਸ਼ਾਹਰੁਖ ਖਾਨ ਵੀ ਢਿੰਚੈਕ ਪੂਜਾ ਦੇ ਗੀਤਾਂ 'ਤੇ ਆਪਣਾ-ਆਪਣਾ ਰਿਐਕਸ਼ਨ ਦੇ ਚੁੱਕੇ ਹਨ।


Tags: Aamir khanSalman khan Shahrukh khanBigg boss 11Dhinchak poojaSecret Superstarਬਿੱਗ ਬੌਸ 11