FacebookTwitterg+Mail

ਬਾਲ-ਬਾਲ ਬਚੇ ਆਮਿਰ ਖਾਨ ਭਿਆਨਕ ਸੜਕ ਹਾਦਸੇ ਤੋਂ, ਜਾਣੋ ਕੀ ਹੈ ਪੂਰਾ ਮਾਮਲਾ

aamir khan
27 October, 2017 04:50:57 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਮਿਰ ਖਾਨ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾÎਇਰਲ ਹੋ ਰਹੀ ਹੈ। ਅਸਲ 'ਚ ਗੱਲ ਸੰਜੇ ਦੱਤ ਦੀ ਦੀਵਾਲੀ ਪਾਰਟੀ ਦੀ ਹੈ। ਸੰਜੇ ਦੀ ਦੀਵਾਲੀ ਪਾਰਟੀ 'ਚ ਜਾਣ ਲਈ ਆਮਿਰ ਖਾਨ ਆਪਣੇ ਡਰਾਈਵਰ ਨਾਲ ਪੁੱਜੇ ਪਰ ਰਸਤੇ 'ਚ ਜੋ ਹੋਇਆ ਉਹ ਕਾਫੀ ਭਿਆਨਕ ਸੀ। ਅਸਲ 'ਚ ਹੋਇਆ ਇਸ ਤਰ੍ਹਾਂ ਕੀ ਆਮਿਰ ਖਾਨ ਦੇ ਡਰਾਈਵਰ ਦੀ ਗੱਡੀ ਚਲਾਉਂਦਿਆਂ ਅੱਖ ਲੱਗ ਗਈ। ਇਸ ਦਾ ਪਤਾ ਆਮਿਰ ਨੂੰ ਉਸ ਸਮੇਂ ਲੱਗਾ ਜਦੋਂ ਆਮਿਰ ਖਾਨ ਨੇ ਡਰਾਈਵਰ ਨਾਲ ਗੱਲ ਕਰਨੀ ਚਾਹੀ ਪਰ ਡਰਾਈਵਰ ਨੇ ਕੋਈ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਆਮਿਰ ਖਾਨ ਨੂੰ ਪਤਾ ਲੱਗ ਗਿਆ ਕਿ ਡਰਾਈਵਰ ਦੀ ਅੱਖ ਲੱਗ ਗਈ ਹੈ। ਉਨ੍ਹਾਂ ਨੇ ਡਰਾਈਵਰ ਨੂੰ ਫਟਕਾਰ ਵੀ ਲਾਈ। ਇਸ ਦੌਰਾਨ ਆਮਿਰ ਕਾਫੀ ਪਰੇਸ਼ਾਨ ਹੋਏ। 
ਦੱਸਣਯੋਗ ਹੈ ਕਿ ਆਮਿਰ ਖਾਨ ਅੱਜਕੱਲ ਆਪਣੇ ਨਵੇਂ ਡਰਾਈਵਰ ਦੀ ਭਾਲ 'ਚ ਹਨ। ਉਨ੍ਹਾਂ ਨੂੰ ਕਿਸੇ ਈਮਾਨਦਾਰ ਡਰਾਈਵਰ ਦੀ ਲੋੜ ਹੈ।


Tags: Aamir Khan Sanjay Dutt Diwali Party DriverTerrible Road Accidentsਆਮਿਰ ਖਾਨਸੰਜੇ ਦੱਤਦੀਵਾਲੀ ਪਾਰਟੀਡਰਾਈਵਰ