FacebookTwitterg+Mail

ਮੈਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਸਟਾਰਡਮ ਤੋਂ ਬਾਹਰ ਆਉਣਾ ਪਿਆ : ਆਮਿਰ ਖਾਨ

aamir khan
06 November, 2017 12:47:28 PM

ਨਵੀਂ ਦਿੱਲੀ(ਬਿਊਰੋ)— ਆਮਿਰ ਖਾਨ ਨੇ ਭਾਵੇਂ ਹੀ ਲਗਾਤਾਰ ਬਲਾਕ ਬਸਟਰ ਫਿਲਮਾਂ ਦਿੱਤੀਆਂ ਹੋਣ ਪਰ ਇਸ ਸੁਪਰ ਸਟਾਰ ਨੇ ਕਿਹਾ ਕਿ ਕਿਸੇ ਫਿਲਮ 'ਚ ਖੁਦ ਨੂੰ ਹਾਵੀ ਹੋਣ ਤੋਂ ਰੋਕਣ ਲਈ ਉਸ ਨੂੰ ਸਖਤ ਯਤਨ ਕਰਨੇ ਪਏ। ਆਮਿਰ (52) ਨੇ ਕਿਹਾ ਕਿ ਉਹ ਖੁਦ ਨੂੰ ਇਕ ਅਜਿਹੇ ਵਿਅਕਤੀ ਦੇ ਤੌਰ 'ਤੇ ਦੇਖਦੇ ਹਨ ਜੋ ਆਪਣੇ ਕੰਮ ਦਾ ਆਨੰਦ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਸੁਪਰ ਸਟਾਰ ਹਾਂ। ਇਹ ਭਾਵਨਾ ਮੇਰੇ ਅੰਦਰ ਨਹੀਂ ਹੈ। ਮੈਂ ਸਮਝਦਾ ਹਾਂ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਉਸ ਨੂੰ ਪਸੰਦ ਕਰਦਾ ਹੈ ਜੋ ਉਹ ਕਰ ਰਿਹਾ ਹਾਂ। ਮੈਂ ਸੁਪਰ ਸਟਾਰਡਮ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਹਾਂ।


Tags: Aamir Khan3 Idiots GhajiniSecret SuperstarBollywood CelebrityHindi Movie ਆਮਿਰ ਖਾਨ