FacebookTwitterg+Mail

ਖੁਦ ਨੂੰ ਮਿਸਟਰ ਪ੍ਰਫੈਕਸ਼ਨਿਸਟ ਨਹੀਂ ਮੰਨਦਾ ਆਮਿਰ ਖਾਨ

aamir khan
10 March, 2018 08:58:50 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਖੁਦ ਨੂੰ ਮਿਸਟਰ ਪ੍ਰਫੈਕਸ਼ਨਿਸਟ ਨਹੀਂ ਮੰਨਦਾ। ਆਮਿਰ ਖਾਨ ਨੂੰ ਬਾਲੀਵੁੱਡ ਦਾ 'ਮਿਸਟਰ ਪ੍ਰਫੈਕਸ਼ਨਿਸਟ' ਮੰਨਿਆ ਜਾਂਦਾ ਹੈ। ਆਮਿਰ ਦਾ ਕਹਿਣਾ ਹੈ ਕਿ ਉਹ ਅਸਲ ਜ਼ਿੰਦਗੀ ਵਿਚ ਓਨਾ ਜ਼ਿਆਦਾ ਪ੍ਰਫੈਕਟ ਨਹੀਂ ਹੈ, ਜਿੰਨਾ ਉਸ ਨੂੰ ਸਮਝਿਆ ਜਾਂਦਾ ਹੈ। ਆਮਿਰ ਦਾ ਕਹਿਣਾ ਹੈ ਕਿ ਅਜਿਹਾ ਸੋਚਣਾ ਲੋਕਾਂ ਲਈ ਮੁਸ਼ਕਿਲ ਹੁੰਦਾ ਹੈ ਪਰ ਅਸਲ ਵਿਚ ਮੇਰੀ ਜ਼ਿੰਦਗੀ ਵਿਚ ਕੋਈ ਅਨੁਸ਼ਾਸਨ ਨਹੀਂ ਹੈ।
ਆਮਿਰ ਖਾਨ ਨੇ ਦੱਸਿਆ ਕਿ ਉਹ ਕਈ ਵਾਰ ਇਹ ਗੱਲ ਕਹਿ ਵੀ ਚੁੱਕਾ ਹੈ ਕਿ ਮਿਸਟਰ ਪ੍ਰਫੈਕਸ਼ਨਿਸਟ ਟੈਗ ਨੂੰ ਹਰ ਥਾਂ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਲੋਕ ਅਕਸਰ ਇਸ ਨਾਲ ਜੁੜਿਆ ਸਵਾਲ ਕਰਦੇ ਹੀ ਹਨ ਪਰ ਅਸਲ ਵਿਚ ਮੈਂ ਅਜਿਹਾ ਨਹੀਂ ਹਾਂ।


Tags: Aamir Khan Taare Zameen ParGhajini Raja Hindustani

Edited By

Sunita

Sunita is News Editor at Jagbani.