FacebookTwitterg+Mail

ਫਿਲਮ 'ਚ ਪਹਿਲੀ ਪਤਨੀ ਦੇ ਚੰਦ ਪਲਾਂ ਦੀ ਮੌਜੂਗੀ ਨੇ ਆਮਿਰ ਖਾਨ ਨੂੰ ਬਣਾਇਆ ਸੀ ਸੁਪਰਸਟਾਰ

aamir khan
10 March, 2018 01:29:45 PM

ਮੁੰਬਈ(ਬਿਊਰੋ)— ਐਕਟਰ ਆਮਿਰ ਖਾਨ ਜਲਦ ਹੀ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਉਨ੍ਹਾਂ ਦਾ ਜਨਮ 14 ਮਾਰਚ, 1965 ਨੂੰ ਮੁੰਬਈ 'ਚ ਹੋਇਆ ਸੀ। ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਖਾਨ ਦੇ ਬਾਰੇ 'ਚ ਇਹ ਗੱਲ ਸ਼ਾਇਦ ਘੱਟ ਹੀ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫਿਲਮ 'ਕਿਆਮਤ ਸੇ ਕਿਆਮਤ ਤੱਕ' 'ਚ ਪਹਿਲੀ ਪਤਨੀ ਰੀਨਾ ਦੱਤਾ ਵੀ ਨਜ਼ਰ ਆ ਚੁੱਕੀ ਹੈ। 1988 'ਚ ਆਈ ਫਿਲਮ 'ਕਿਆਮਤ ਸੇ ਕਿਆਮਸ ਤਕ' ਦੇ ਗੀਤ 'ਪਾਪਾ ਕਹਿੰਤੇ ਹੈਂ ਬੜਾ ਨਾਮ ਕਰੇਗਾ...' 'ਚ ਰੀਨਾ ਦੱਤਾ ਦੀ ਇਕ ਛੋਟੀ ਜਿਹੀ ਝਲਕ ਦੇਖਣ ਨੂੰ ਮਿਲਦੀ ਹੈ। ਭਾਵੇਂ ਇਹ ਝਲਕ ਕੁਝ ਹੀ ਮਿੰਟਾਂ ਲਈ ਸੀ ਪਰ ਆਮਿਰ ਲਈ ਲੱਕੀ ਸਿੱਧ ਹੋਈ। ਇਸੇ ਫਿਲਮ ਤੋਂ ਆਮਿਰ ਖਾਨ ਰਾਤੋਂ-ਰਾਤ ਸਟਾਰ ਬਣ ਗਏ ਸਨ। ਹੋਇਆ ਇੰਝ ਕਿ ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ।

Punjabi Bollywood Tadka

ਸ਼ੂਟਿੰਗ ਦੇਖਣ ਆਮਿਰ ਦੀ ਵਾਈਫ ਰੀਨਾ ਵੀ ਪਹੁੰਚੀ ਸੀ। ਰੀਨਾ ਨੂੰ ਦੇਖ ਕੇ ਆਮਿਰ ਤੇ ਨਿਰਦੇਸ਼ਕ ਮੰਸੂਰ ਖਾਨ ਨੂੰ ਖਿਆਲ ਆਇਆ ਕਿ ਰੀਨਾ ਨੂੰ ਵੀ ਇਸ ਫਿਲਮ ਦਾ ਹਿੱਸਾ ਬਣਾਇਆ ਜਾਵੇ। ਫਿਰ ਸ਼ੂਟਿੰਗ ਦੇਖਣ ਆਈ ਰੀਨਾ ਵੀ ਇਸ ਫਿਲਮ ਦਾ ਹਿੱਸਾ ਬਣ ਗਈ। ਦੋਹਾਂ ਦੀ ਪ੍ਰ੍ਰੇਮ ਕਹਾਣੀ ਬੇਹੱਦ ਦਿਲਚਸਪ ਹੈ। ਰੀਨਾ ਆਮਿਰ ਦੇ ਗੁਆਂਢ 'ਚ ਹੀ ਰਹਿੰਦੀ ਸੀ। ਦੋਹਾਂ ਵਿਚਕਾਰ ਪਿਆਰ ਹੋਇਆ ਤੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਪਰ ਵੱਖ-ਵੱਖ ਧਰਮ ਦੇ ਹੋਣ ਕਾਰਨ ਰੀਨਾ ਦੇ ਪਰਿਵਾਰ ਵਾਲੇ ਰਾਜ਼ੀ ਨਾ ਹੋਏ। ਉਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕਰ ਲਿਆ। ਵਿਆਹ ਦੇ ਸਮੇਂ ਆਮਿਰ ਦੀ ਉਮਰ 21 ਸਾਲ ਤੇ ਰੀਨਾ ਦੀ 20 ਸਾਲ ਸੀ। 16 ਸਾਲ ਦੀ ਮੈਰਿਡ ਲਾਈਫ ਤੋਂ ਬਾਅਦ 2002 'ਚ ਆਮਿਰ ਨੇ ਰੀਨਾ ਨੂੰ ਤਲਾਕ ਦੇ ਦਿੱਤਾ। ਹਾਲਾਂਕਿ ਇਸ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ।

Punjabi Bollywood Tadka


Tags: Aamir KhanReena DuttaQayamat Se Qayamat TakPapa Kehte Hain Bada Naam Karegaਆਮਿਰ ਖਾਨ ਰੀਨਾ ਦੱਤਾ

Edited By

Chanda Verma

Chanda Verma is News Editor at Jagbani.