FacebookTwitterg+Mail

ਜਦੋਂ ਭਰਾ ਦੀ ਇਸ ਫਿਲਮ ਨਾਲ ਆਮਿਰ ਦੀ ਪਲਟੀ ਸੀ ਕਿਸਮਤ, ਤਾਂ ਰਾਤੋਂ-ਰਾਤ ਬਣ ਗਏ ਸੀ ਸੁਪਰਸਟਾਰ

aamir khan
14 March, 2018 02:51:27 PM

ਮੁੰਬਈ(ਬਿਊਰੋ)— ਮਿਸਟਰ ਪਰਫੈਕਟਨਿਸਟ ਦੇ ਨਾਂ ਨਾਲ ਮਸ਼ਹੂਰ ਹੋਏ ਆਮਿਰ ਖਾਨ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 14 ਮਾਰਚ 1965 ਨੂੰ ਮੁੰਬਈ 'ਚ ਹੋਇਆ ਸੀ। ਫਿਲਮ 'ਹੋਲੀ' (1985) ਨਾਲ ਡੈਬਿਊ ਕਰਨ ਵਾਲੇ ਆਮਿਰ ਖਾਨ ਦੀ ਪਹਿਲੀ ਸੁਪਰਹਿੱਟ ਫਿਲਮ 'ਕਿਆਮਤ ਸੇ ਕਿਆਮਤ ਤੱਕ' ਸੀ।
Punjabi Bollywood Tadka

ਇਸ ਫਿਲਮ ਨੂੰ ਉਨ੍ਹਾਂ ਦੇ ਕਜ਼ਨ ਮਨਸੂਰ ਖਾਨ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। ਹਾਲਾਂਕਿ ਉਹ ਖੁਦ ਹੁਣ ਲੰਬੇ ਸਮੇਂ ਤੋਂ ਫਿਲਮੀ ਦੁਨੀਆ ਤੋਂ ਗਾਇਬ (ਗੁੰਮ) ਹੈ। ਸਾਲ 1988 'ਚ 'ਕਆਮਤ...' ਨਾਲ ਬਤੌਰ ਡਾਇਰੈਕਟਰ ਉਨ੍ਹਾਂ ਨੇ ਫਿਲਮਾਂ 'ਚ ਗਾਇਬ ਹੋ ਚੁੱਕੇ ਹਨ।
Punjabi Bollywood Tadka
ਦੱਖਣੀ ਭਾਰਤੀ 'ਚ 'ਚੀਜ਼' ਬਣਾਉਣ ਦਾ ਬਿਜ਼ਨੈੱਸ ਕਰ ਰਹੇ ਹਨ ਮਨਸੂਰ
ਮਨਸੂਰ ਕਰੀਬ 15 ਸਾਲ ਤੋਂ ਤਮਿਲਨਾਡੂ ਦੇ ਨੀਲਗਿਰੀ ਜਿਲੇ ਦੇ ਛੋਟੇ ਜਿਹੇ ਕਸਬੇ ਕੁਨੂਰ 'ਚ ਪਹਾੜਾਂ 'ਤੇ ਰਹਿ ਰਹੇ ਹਨ ਤੇ 'ਚੀਜ਼' ਬਣਾਉਣ ਦਾ ਕੰਮ ਕਰ ਰਹੇ ਹਨ। ਚੀਜ਼ ਦੇ ਬਿਜ਼ਨੈੱਸ ਲਈ ਮਨਸੂਰ ਨੇ ਫਿਲਮਾਂ ਨੂੰ ਕਿਉਂ ਛੱਡਿਆ?
Punjabi Bollywood Tadka

ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ, ''ਇਹ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ ਸਗੋਂ ਬਚਪਨ ਤੋਂ ਹੀ ਮੈਂ ਅਜਿਹਾ ਕੋਈ ਬਿਜ਼ਨੈੱਸ ਕਰਨਾ ਚਾਹੁੰਦਾ ਸੀ।''
Punjabi Bollywood Tadka
ਕੁਨੂਰ ਨਾਲ ਇਸ ਤਰ੍ਹਾਂ ਜੁੜਿਆ
ਮਨਸੂਰ ਮੁਤਾਬਕ, ਉਹ ਫਿਲਮਾਂ ਦੀ ਸ਼ੂਟਿੰਗ ਲਈ ਕੁਨੂਰ ਜਾਇਆ ਕਰਦੇ ਸਨ। ਉਥੇ ਉਨ੍ਹਾਂ ਦੇ ਭਾਣਜੇ ਇਮਰਾਨ ਖਾਨ ਬੌਡਿੰਗ ਸਕੂਲ ਤੋਂ ਪੜਾਈ ਕਰ ਰਹੇ ਸਨ। ਉਸ ਸਮੇਂ ਅਜਿਹਾ ਲੱਗਦਾ ਸੀ ਕਿ ਇਹ ਜਗ੍ਹਾ ਮੇਰੇ ਰਹਿਣ ਲਈ ਸਭ ਤੋਂ ਉਚਿਤ ਹੈ। ਸਾਲ 2003-04 'ਚ ਉਨ੍ਹਾਂ ਨੇ ਇਥੇ ਆਉਣਾ-ਜਾਣਾ ਕਾਫੀ ਜ਼ਿਆਦਾ ਕਰ ਦਿੱਤਾ ਸੀ। ਕਈ ਦਿਨਾਂ ਤੱਕ ਉਹ ਇਥੇ ਹੀ ਰਹਿੰਦੇ ਸਨ।
Punjabi Bollywood Tadka
ਇਹ ਹਨ ਮਨਸੂਰ ਦੀਆਂ ਫਿਲਮਾਂ
ਮਨਸੂਰ ਨੇ ਬਤੌਰ ਡਾਇਰੈਕਟਰ 'ਕਿਆਮਤ ਸੇ ਕਿਆਮਤ ਤੱਕ', 'ਜੋ ਜੀਤਾ ਵਹੀ ਸਿਕੰਦਰ', 'ਅਕੇਲੇ ਹਮ ਅਕੇਲੇ ਤੁਮ' ਤੇ 'ਜੋਸ਼' ਨੂੰ ਡਾਇਰੈਕਟ ਕਰ ਚੁੱਕੇ ਹਨ। ਇਸ 'ਚੋਂ ਸਿਰਫ 'ਜੋਸ਼' ਨੂੰ ਛੱਡਕੇ ਬਾਕੀ ਸਾਰੀਆਂ ਫਿਲਮਾਂ ਉਨ੍ਹਾਂ ਦੇ ਕਜ਼ਨ ਆਮਿਰ ਖਾਨ ਨਾਲ ਕੀਤੀਆਂ। 'ਜੋਸ਼' 'ਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ।
Punjabi Bollywood Tadka
ਪੂਰੀ ਜਗ੍ਹਾ ਨੂੰ ਹਰਾ ਭਰਾ ਕਰ ਦਿੱਤਾ
ਜਦੋਂ ਸਾਲ 2005 'ਚ ਮਨਸੂਰ ਕੁਨੂਰ ਸ਼ਿਫਟ ਹੋਏ ਸਨ, ਉਦੋਂ ਉਥੇ ਹਰਿਆਲੀ ਨਹੀਂ ਸੀ। ਉਨ੍ਹਾਂ ਨੇ ਇਥੇ ਦੀ 22 ਏਕੜ ਜ਼ਮੀਨ ਨੂੰ ਹਰਾ ਭਰਾ ਕਰ ਦਿੱਤਾ।
Punjabi Bollywood Tadka


Tags: Aamir KhanHappy BirthdayMansoor KhanHoli Yaadon Ki Baaraat Qayamat Se Qayamat Tak Raakh Lagaan Taare Zameen Par

Edited By

Sunita

Sunita is News Editor at Jagbani.