FacebookTwitterg+Mail

ਸ਼੍ਰੀਦੇਵੀ ਦੀ ਮੌਤ ਤੋਂ ਇੰਨੇ ਦਿਨਾਂ ਬਾਅਦ ਆਮਿਰ ਖਾਨ ਨੇ ਕੀਤਾ ਹੈਰਾਨੀਜਨਕ ਖੁਲਾਸਾ

aamir khan
14 March, 2018 12:01:17 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦਰਸ਼ਕਾਂ ਨੂੰ ਇਕ ਤੋਂ ਵੱਧ ਕੇ ਇਕ ਬਲਾਕਬਸਟਰ ਫਿਲਮਾਂ ਦੇਣ ਵਾਲੇ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਾਂ ਹੈ 'ਠੱਗਸ ਆਫ ਹਿੰਦੋਸਤਾਨ'। ਹਾਲ ਹੀ 'ਚ ਆਮਿਰ ਖਾਨ ਨੇ ਸ਼੍ਰੀਦੇਵੀ ਨੂੰ ਯਾਦ ਕਰ ਕੇ ਇਕ ਮਜ਼ੇਦਾਰ ਕਿੱਸਾ ਸੁਣਾਇਆ। ਪਿਛਲੇ ਮਹੀਨੇ 24 ਫਰਵਰੀ ਨੂੰ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਜਦੋਂ ਆਮਿਰ ਖਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਨਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਟਵਿਟਰ 'ਤੇ ਇਕ ਪੋਸਟ ਕਰ ਕੇ ਆਪਣਾ ਦਰਦ ਬਿਆਨ ਕੀਤਾ। ਇੰਨੇ ਦਿਨਾਂ ਬਾਅਦ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਆਮਿਰ ਖਾਨ ਨੇ ਸ਼੍ਰੀਦੇਵੀ ਦਾ ਜ਼ਿਕਰ ਕੀਤਾ। ਆਮਿਰ ਖਾਨ ਸ਼੍ਰੀਦੇਵੀ ਨਾਲ ਬੇਹੱਦ ਮੁਹੱਬਤ ਕਰਦੇ ਸਨ।

Punjabi Bollywood Tadka

ਉਨ੍ਹਾਂ ਨੇ ਕਿਹਾ, ''ਕਰੀਅਰ ਦੀ ਸ਼ੁਰੂਆਤ 'ਚ ਮੈਨੂੰ ਸ਼੍ਰੀਦੇਵੀ ਨਾਲ ਇਕ ਮੈਗਜ਼ੀਨ ਫੋਟੋਸ਼ੂਟ ਕਰਾਉਣ ਦਾ ਮੌਕਾ ਮਿਲਿਆ। ਮੈਂ ਕਾਫੀ ਉਤਸ਼ਾਹਿਤ ਅਤੇ ਡਰਿਆ ਹੋਇਆ ਸੀ। ਮੈਂ ਸ਼੍ਰੀਦੇਵੀ ਜੀ ਦਾ ਬਹੁਤ ਵੱਡਾ ਫੈਨ ਹਾਂ। ਉਹ ਮੇਰੀ ਸਭ ਤੋਂ ਪਸੰਦੀਦਾ ਅਦਾਕਾਰ ਸੀ।'' ਆਮਿਰ ਅੱਗੇ ਕਹਿੰਦੇ ਹਨ, ''ਮੈਂ ਜਾਣਦਾ ਸੀ ਕਿ ਜਦੋਂ ਮੈਂ ਸ਼੍ਰੀਦੇਵੀ ਸਾਹਮਣੇ ਜਾਵਾਂਗਾ ਤਾਂ ਉਹ ਤੁਰੰਤ ਪਛਾਣ ਲਵੇਗੀ ਕਿ ਇਹ ਲੜਕਾ ਮੈਨੂੰ ਮੁਹੱਬਤ ਕਰਦਾ ਹੈ।''

Punjabi Bollywood Tadka

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਨੂੰ ਸਕ੍ਰੀਨ 'ਤੇ ਦੇਖਦੇ ਹੀ ਲੋਕ ਉਨ੍ਹਾਂ ਨਾਲ ਪਿਆਰ ਕਰ ਬੈਠਦੇ ਸਨ, ਜਿਨ੍ਹਾਂ 'ਚੋਂ ਆਮਿਰ ਖਾਨ ਵੀ ਇਕ ਸਨ। ਆਮਿਰ ਨੇ ਕੁਝ ਦਿਨ ਪਹਿਲਾਂ ਇਹ ਕਿੱਸਾ ਬੋਨੀ ਕਪੂਰ ਨੂੰ ਵੀ ਸੁਣਾਇਆ ਸੀ। ਇਨ੍ਹੀਂ ਦਿਨੀਂ ਆਮਿਰ ਖਾਨ ਅਮਿਤਾਭ ਬੱਚਨ ਨਾਲ ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਕਰ ਰਹੇ ਹਨ। ਬਿੱਗ ਬੀ ਦੇ ਬਾਰੇ 'ਚ ਆਮਿਰ ਨੇ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਨਾ ਮੇਰਾ ਸੁਪਨਾ ਸੀ।

Punjabi Bollywood Tadka


Tags: Aamir KhanSrideviPhotoshootThugs of HindostanAmitabh Bachchanਆਮਿਰ ਖਾਨਜਨਮਦਿਨ

Edited By

Chanda Verma

Chanda Verma is News Editor at Jagbani.