FacebookTwitterg+Mail

ਕਿਰਣ ਨਾਲ ਇਵੈਂਟ 'ਚ ਪਹੁੰਚੇ ਆਮਿਰ, ਸਾਬਕਾ ਪਤਨੀ ਸਮੇਤ ਦੋਵੇਂ ਬੱਚੇ ਆਏ ਨਜ਼ਰ

aamir khan
26 May, 2018 12:37:57 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਆਪਣੀ ਪਤਨੀ ਕਿਰਣ ਰਾਓ ਨਾਲ ਮੁੰਬਈ ਦੇ ਮਹਿਬੂਬ ਸਟੂਡਿਓ ਪਹੁੰਚੇ ਸਨ। ਦਰਸਅਲ, ਉਹ ਪਾਣੀ ਫਾਊਂਡੇਸ਼ਨ ਦੇ ਇਵੈਂਟ 'ਚ ਹਿੱਸਾ ਲੈਣ ਉੱਥੇ ਪਹੁੰਚੇ ਸਨ।

Punjabi Bollywood Tadka
ਉੱਥੇ ਹੀ ਇਵੈਂਟ ਦੌਰਾਨ ਆਮਿਰ ਦੀ ਸਾਬਕਾ ਪਤਨੀ ਰੀਨਾ ਦੱਤਾ ਆਪਣੇ ਦੋਵੇਂ ਬੱਚਿਆਂ ਈਰਾ ਅਤੇ ਜੁਨੈਦ ਨਾਲ ਨਜ਼ਰ ਆਈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਦੂਦ ਸਨ।

Punjabi Bollywood Tadka
ਸੋਸ਼ਲ ਮੀਡੀਆ 'ਤੇ ਬੇਟੀ ਈਰਾ ਨਾਲ ਆਮਿਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਆਮਿਰ ਅਤੇ ਕਿਰਣ ਪਾਣੀ ਫਾਊਂਡੇਸ਼ਨ ਨਾਲ ਜੁੜੇ ਹੋਏ ਹਨ। ਇਹ ਸੰਸਥਾ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੁਕ ਕਰਦੀ ਹੈ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਆਮਿਰ ਇਨ੍ਹੀਂ ਦਿਨੀਂ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਅਮਿਤਾਭ ਬੱਚਨ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood TadkaPunjabi Bollywood TadkaPunjabi Bollywood Tadka
ਜੁਨੈਦ ਖਾਨ

Punjabi Bollywood TadkaPunjabi Bollywood Tadka


Tags: Aamir Khan Reena Dutta Kiran Rao Ira Khan Junaid Khan Paani Foundation Bollywood Actor

Edited By

Kapil Kumar

Kapil Kumar is News Editor at Jagbani.