FacebookTwitterg+Mail

ਇਸ ਵਜ੍ਹਾ ਕਾਰਨ ਆਮਿਰ ਨੇ 'ਮਹਾਭਾਰਤ' ਨੂੰ ਲੈ ਕੇ ਲਿਆ ਵੱਡਾ ਫੈਸਲਾ

aamir khan
25 June, 2018 10:52:43 AM

ਮੁੰਬਈ (ਬਿਊਰੋ)— ਆਮਿਰ ਖਾਨ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਪੰਜ ਭਾਗਾਂ 'ਚ ਫਿਲਮ 'ਮਹਾਭਾਰਤ' ਬਣਾਉਣ ਦਾ ਇਰਾਦਾ ਤਿਆਰ ਦਿੱਤਾ ਹੈ। ਉਹ ਇਸ ਨੂੰ ਹੁਣ ਨਵੇਂ ਚਿਹਰਿਆਂ ਨਾਲ ਵੈਬ ਸੀਰੀਜ਼ ਦੇ ਰੂਪ 'ਚ ਬਣਾ ਸਕਦੇ ਹਨ।
Related image
ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਆਮਿਰ ਨੂੰ ਫਿਲਮ ਬਣਾਉਣ 'ਚ ਦੋ ਵੱਡੇ ਡਰ ਸਤਾ ਰਹੇ ਹਨ। ਇਕ ਤਾਂ ਸਥਾਪਿਤ ਕਲਾਕਾਰਾਂ ਦੀ ਡੇਟਸ ਇੱਕਠੀ ਮਿਲਦੀ ਮੁਸ਼ਕਲ ਹੈ ਅਤੇ ਉਸ ਨਾਲ ਫਿਲਮ ਓਵਰ ਬਜਟ ਹੋ ਜਾਂਦੀ ਦੂਜੀ ਸਿਤਾਰਿਆਂ ਦੀ ਖਾਸ ਇਮੇਜ ਹੁੰਦੀ ਹੈ ਅਤੇ ਅਜਿਹੀ ਹਾਲਤ 'ਚ ਉਨ੍ਹਾਂ ਨੂੰ ਧਾਰਮਿਕ ਪਾਤਰਾਂ ਦੇ ਰੂਪ 'ਚ ਕਈ ਲੋਕ ਸਵੀਕਾਰ ਨਹੀਂ ਕਰ ਪਾਉਂਦੇ। ਇਸ ਨਾਲ ਵਿਰੋਧ ਦਾ ਡਰ ਪੈਦਾ ਹੋ ਜਾਂਦਾ ਹੈ।
Image result for amir khan mahabhat
ਆਮਿਰ ਵਿਵਾਦ ਨਹੀਂ ਚਾਹੁੰਦੇ। ਇਨ੍ਹਾਂ ਗੱਲਾਂ ਤੋਂ ਬਾਅਦ ਆਮਿਰ ਨੇ ਸੁਰੱਖਿਅਤ ਰਸਤਾ ਚੁਣਨ ਦਾ ਫੈਸਲਾ ਕੀਤਾ। ਸੂਤਰਾਂ ਅਨੁਸਾਰ ਆਮਿਰ ਦੀ ਕੰਪਨੀ ਹੁਣ ਨਵੇਂ ਚਿਹਰਿਆਂ ਨਾਲ 'ਮਹਾਭਾਰਤ' 'ਤੇ ਵੈਬ ਸੀਰੀਜ਼ ਬਣਾਏਗੀ ਅਤੇ ਇਸ ਦੇ ਲਈ ਨਵੇਂ ਕਲਾਕਾਰਾਂ ਦੀ ਚੋਣ ਹੋਵੇਗੀ।
Image result for amir khan mahabhat
ਆਮਿਰ ਸਿਰਫ ਪ੍ਰੋਜੈਕਟ ਦੇ ਨਿਰਮਾਤਾ ਅਤੇ ਡਿਜ਼ਾਈਨਰ ਰਹਿਣਗੇ। ਜਦੋਂ ਕਿ ਵੱਡੇ ਪਰਦੇ 'ਤੇ 'ਮਹਾਭਾਰਤ' 'ਚ ਉਨ੍ਹਾਂ ਦੀ ਇੱਛਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਰੋਲ ਨਿਭਾਉਣ ਦੀ ਸੀ।


Tags: Aamir KhanMahabharatThugs of HindostanDangal

Edited By

Manju

Manju is News Editor at Jagbani.