FacebookTwitterg+Mail

6 ਸਾਲ ਪਹਿਲਾਂ ਸਾਬਕਾ ਕ੍ਰਿਕਟਰ ਇਮਰਾਨ ਖਾਨ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਕੀ ਆਮਿਰ ਜਾਣਗੇ ਪਾਕਿਸਤਾਨ?

aamir khan
28 July, 2018 02:16:01 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹੋਏ ਹਨ। ਪ੍ਰਸ਼ੰਸਕ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਤੋਂ ਇਲਾਵਾ ਆਮਿਰ ਦੇ ਪਾਕਿਸਤਾਨ ਪਹੁੰਚਣ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਜੀ ਹਾਂ, ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ। ਇਸ 'ਚ ਆਮਿਰ ਖਾਨ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਪਾਕਿ ਦੇ ਪੀ. ਐਮ. ਬਣਨਗੇ ਤਾਂ ਆਮਿਰ ਪਾਕਿਸਤਾਨ ਆਉਣਗੇ।

ਇਹ ਗੱਲ 2012 ਦੀ ਹੈ। ਇਸ ਤੋਂ ਅਗਲੇ ਸਾਲ 2013 'ਚ ਇਮਰਾਨ ਦੀ ਪਾਰਟੀ ਅਸੈਂਬਲੀ ਇਲੈਕਸ਼ਨ ਬੁਰੀ ਤਰ੍ਹਾਂ ਹਾਰੀ ਸੀ ਪਰ ਹੁਣ ਹਾਲ ਹੀ 'ਚ ਹੋਈਆਂ ਚੋਣਾਂ 'ਚ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਹੁਣ ਸਿੰਗਰ ਐਕਟਰ ਅਲੀ ਜ਼ਫਰ ਨੇ ਆਮਿਰ ਨੂੰ ਉਨ੍ਹਾਂ ਦਾ ਵਾਅਦ ਯਾਦ ਕਰਵਾਇਆ ਹੈ।

Punjabi Bollywood Tadka

ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਆਮਿਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਪਣੇ ਕੀਤੇ ਵਾਅਦੇ ਨੂੰ ਕਦੋਂ ਤੇ ਕਿਵੇਂ ਪੂਰਾ ਕਰਦੇ ਹਨ।


Tags: Ali ZafarAamir KhanPakistanImran KhanOld VideoViral

Edited By

Chanda Verma

Chanda Verma is News Editor at Jagbani.