FacebookTwitterg+Mail

ਲੰਗੜਾ ਤਿਆਗੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਸਨ ਮਿਸਟਰ ਪ੍ਰਫੈਕਟਨਿਸਟ

aamir khan
19 August, 2018 09:05:39 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਫਿਲਮੀ ਪਰਦੇ 'ਤੇ ਫਿਲਮ 'ਓਮਕਾਰਾ' ਦੇ ਲੰਗੜਾ ਤਿਆਗੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਸਨ। ਵਿਸ਼ਾਲ ਭਾਰਦਵਾਜ ਦੀ ਸੁਪਰਹਿੱਟ ਫਿਲਮ 'ਓਮਕਾਰਾ' ਵਿਚ ਲੰਗੜਾ ਤਿਆਗੀ ਦਾ ਕਿਰਦਾਰ ਸੈਫ ਅਲੀ ਖਾਨ ਨੇ ਨਿਭਾਇਆ ਸੀ ਜੋ ਉਨ੍ਹਾਂ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਬਣਿਆ ਪਰ ਸੈਫ ਤੋਂ ਪਹਿਲਾਂ ਇਹ ਰੋਲ ਆਮਿਰ ਖਾਨ ਕਰਨਾ ਚਾਹੁੰਦੇ ਸਨ। ਫਿਲਮ ਦੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਆਮਿਰ ਖਾਨ ਨੇ ਹੀ ਉਨ੍ਹਾਂ ਨੂੰ ਸ਼ੇਕਸਪੀਅਰ ਦੇ ਨਾਟਕ 'ਓਥਲੋ' ਉੱਤੇ ਫਿਲਮ ਬਣਾਉਣ ਲਈ ਪ੍ਰੇਰਿਤ ਕੀਤਾ ਸੀ। ਉਹ ਖੁਦ ਇਸ ਫਿਲਮ ਵਿਚ ਲੰਗੜਾ ਤਿਆਗੀ ਦਾ ਰੋਲ ਵੀ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਕਿਹਾ ਕਿ ਇਕ ਸਾਲ ਬਾਅਦ ਅਸੀਂ ਇਸ ਫਿਲਮ 'ਤੇ ਕੰਮ ਸ਼ੁਰੂ ਕਰਾਂਗੇ। ਜਦੋਂ ਓਮਕਾਰਾ ਦੀ ਸਕ੍ਰਿਪਟ ਤਿਆਰ ਹੋਈ ਤਾਂ ਮੈਂ ਆਮਿਰ ਕੋਲ ਨਹੀਂ ਗਿਆ ਕਿਉਂਕਿ ਮੈਂ ਹੁਣ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਸੈਫ ਕੋਲ ਗਿਆ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਜੇ ਆਮਿਰ ਖਾਨ ਕੋਈ ਰੋਲ ਕਰਨ ਲਈ ਇੰਨਾ ਉਤਸ਼ਾਹਿਤ ਹਨ ਤਾਂ ਉਸ ਵਿਚ ਕੋਈ ਗੱਲ ਜ਼ਰੂਰ ਹੋਵੇਗੀ। ਜਦੋਂ ਸੈਫ ਕੋਲ ਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਇਸ ਰੋਲ ਨੂੰ ਕਰਨ ਲਈ ਇਕ ਚਮਕ ਅਤੇ ਭੁੱਖ ਨਜ਼ਰ ਆਈ। ਉਹ ਆਪਣੀ ਲਵਰ ਬੁਆਏ ਇਮੇਜ ਤੋਂ ਬਾਹਰ ਆਉਣਾ ਚਾਹੁੰਦੇ ਸਨ।


Tags: Aamir KhanLangda TyagiOmkaraVishal BhardwajBollywood Celebrity

Edited By

Sunita

Sunita is News Editor at Jagbani.