FacebookTwitterg+Mail

ਬਾਲੀਵੁੱਡ ਸਟਾਰਜ਼ ਨੇ ਮਨਾਇਆ ਈਦ ਦਾ ਜ਼ਸ਼ਨ ਤਸਵੀਰਾਂ ਆਈਆਂ ਸਾਹਮਣੇ

aamir khan
23 August, 2018 10:19:03 AM

ਮੁੰਬਈ (ਬਿਊਰੋ)— ਦੇਸ਼ ਭਰ ਵਿਚ ਬੀਤੇ ਦਿਨ ਤੋਂ ਈਦ ਦਾ ਜਸ਼ਨ ਕਾਫ਼ੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ ਸਮੇਂ ਵਿਚ ਬਾਲੀਵੁੱਡ ਸਿਤਾਰੇ ਵੀ ਕਿਸੇ ਤੋਂ ਪਿੱਛੇ ਨਹੀਂ ਹਨ। ਹਰ ਤਿਉਂਹਾਰ ਨੂੰ ਕਾਫ਼ੀ ਚੰਗੀ ਤਰ੍ਹਾਂ ਸੈਲੀਬਰੇਟ ਕਰਨ ਵਾਲੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਨੇ ਆਪਣੇ ਪਰਿਵਾਰ ਅਤੇ ਕਰੀਬੀਆਂ ਨਾਲ ਈਦ ਮਨਾਈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।

 ਆਮਿਰ ਖਾਨ ਨਾਲ ਫਿਲਮ 'ਦੰਗਲ' ਵਿਚ ਨਜ਼ਰ  ਆ ਚੁੱਕੀ ਅਦਾਕਾਰਾ ਫਾਤੀਮਾ ਸਨਾ ਸ਼ੇਖ ਅਤੇ ਸਾਨੀਆ ਮਲਹੋਤਰਾ ਈਦ ਦੇ ਮੌਕੇ 'ਤੇ ਉਨ੍ਹਾਂ ਨਾਲ ਮਸਤੀ ਕਰਦੀ ਦਿਖਾਈ ਦਿੱਤੀ। ਇਸ ਦੌਰਾਨ ਆਮਿਰ ਖਾਨ ਦੀ ਪਤਨੀ ਕਿਰਨ ਰਾਵ ਵੀ ਈਦ ਸੈਲੀਬਰੇਸ਼ਨ ਵਿਚ ਸਭ ਨਾਲ ਮਸਤੀ ਕਰਦੀ ਨਜ਼ਰ ਆਈ।

ਉਥੇ ਹੀ ਗੱਲ ਕਰੀਏ ਕਿੰਗ ਖਾਨ ਦੀ ਤਾਂ ਉਨ੍ਹਾਂ ਦਾ ਇਕ ਵੀਡੀਓ ਫੈਨ ਪੇਜ਼ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਆਪਣੇ ਛੋਟੇ ਬੇਟੇ ਅਬਰਾਮ ਨਾਲ ਆਪਣੇ ਘਰ  ਦੇ ਬਾਹਰ ਇੰਤਜ਼ਾਰ ਕਰਦੇ ਹਜ਼ਾਰਾਂ ਫੈਨਜ਼ ਦਾ ਸਵਾਦਚ ਕਰਦੇ ਦਿਖਾਈ ਦੇ ਰਹੇ ਹਨ।

ਹਰ ਸਾਲ ਈਦ ਦੇ ਮੌਕੇ 'ਤੇ ਸ਼ਾਹਰੁਖ ਖਾਨ ਦੇ ਫੈਨਜ਼ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਲਈ ਖੜ੍ਹੇ ਰਹਿੰਦੇ ਹਨ। ਅਜਿਹੀ ਹਾਲਤ 'ਚ ਸ਼ਾਹਰੁਖ ਵੀ ਉਨ੍ਹਾਂ ਨੂੰ ਮਿਲਣ ਲਈ ਜ਼ਰੂਰ ਆਉਂਦੇ ਹਨ। ਇਸ ਸਾਲ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਪਰ ਫੈਨਜ਼ ਦਾ ਇਹ ਉਤਸ਼ਾਹ ਉਸ ਵੇਲੇ ਦੋਗੁਣਾ ਹੋ ਗਿਆ ਜਦੋਂ ਸ਼ਾਹਰੁਖ ਆਪਣੇ ਬੇਟੇ ਨਾਲ ਸਵਾਗਤ ਕਰਨ ਪਹੁੰਚੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਵਿਚ ਬਿਜ਼ੀ ਹਨ। ਇਸ ਫਿਲਮ ਵਿਚ ਉਨ੍ਹਾਂ ਨਾਲ ਕੈਟਰੀਨਾ ਕੈਫ ਅਤੇ ਫਾਤੀਮਾ ਸਨਾ ਸ਼ੇਖ ਨਜ਼ਰ ਆਉਣ ਵਾਲੀਆਂ ਹਨ। ਫਿਲਮ ਵਿਚ ਅਮਿਤਾਭ ਬੱਚਨ ਵੀ ਅਹਿਮ ਕਿਰਦਾਰ ਵਿਚ ਦਿਖਾਈ ਦੇਣਗੇ।


ਉਥੇ ਹੀ ਸ਼ਾਹਰੁਖ ਖਾਨ ਫਿਲਮ 'ਜ਼ੀਰੋ' ਦੀ ਸ਼ੂਟਿੰਗ ਵਿਚ ਬਿਜ਼ੀ ਹਨ। ਇਸ ਫਿਲਮ ਵਿਚ ਸ਼ਾਹਰੁੱਖ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਤੋਂ ਸਕਰੀਨ ਸ਼ੇਅਰ ਕਰਦੀਆਂ ਦਿਖਾਈ ਦੇਣ ਵਾਲੀਆਂ ਹਨ।

 
Punjabi Bollywood Tadka

Tags: EidAamir KhanFatima Sana Shaikh Shah Rukh Khan Akshay Kumar

Edited By

Manju

Manju is News Editor at Jagbani.