FacebookTwitterg+Mail

ਇਹ ਹਨ ਆਮਿਰ ਖਾਨ ਦੀਆਂ ਭੈਣਾ, ਰੱਖੜੀ 'ਤੇ ਸ਼ੇਅਰ ਕੀਤੀਆਂ ਤਸਵੀਰਾਂ

aamir khan
27 August, 2018 03:52:54 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ ਨੇ ਆਪਣੇ ਪਿਆਰੇ ਭੈਣ-ਭਰਾਵਾਂ ਨਾਲ ਰੱਖੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਸਟਾਰਜ਼ ਨੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਲਈ ਸ਼ੇਅਰ ਕੀਤੀਆਂ। ਇੱਥੇ ਤੱਕ ਕਿ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਐਕਟਿਵ ਰਹਿਣ ਵਾਲੇ ਅਭਿਨੇਤਾ ਆਮਿਰ ਖਾਨ ਨੇ ਪਹਿਲੀ ਵਾਰ ਆਪਣੀਆਂ ਭੈਣਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਆਮਿਰ ਨੇ ਆਪਣੀਆਂ ਦੋਵੇਂ ਭੈਣਾ ਨਿਖਤ ਖਾਨ ਅਤੇ ਫਰਹਤ ਖਾਨ ਨਾਲ ਰੱਖੜੀ ਸੈਲੀਬ੍ਰੇਟ ਕਰਦਿਆਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ। ਉੱਥੇ ਹੀ ਆਮਿਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਆਮਿਰ ਦੀਆਂ ਭੈਣਾਂ ਨੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ, ਬਲਕਿ ਉਹ ਵੀ ਉਨ੍ਹਾਂ ਨੂੰ ਰੱਖੜੀ ਬੰਨ੍ਹਦੇ ਨਜ਼ਰ ਆਏ। ਆਮਿਰ ਨੇ ਆਪਣੇ ਪੂਰੇ ਪਰਿਵਾਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀਆਂ ਭੈਣਾਂ ਤੋਂ ਇਲਾਵਾ ਭਾਣਜਾ ਇਮਰਾਨ ਖਾਨ ਆਪਣੀ ਪਤਨੀ ਅਤੇ ਬੇਟੀ ਨਾਲ ਨਜ਼ਰ ਆ ਰਿਹਾ ਹੈ।

Punjabi Bollywood TadkaPunjabi Bollywood Tadka


Tags: Aamir Khan Instagram Raksha Bandhan Imran Khan Sisters Bollywood Actor

Edited By

Kapil Kumar

Kapil Kumar is News Editor at Jagbani.