FacebookTwitterg+Mail

ਆਮਿਰ ਖਾਨ ਨੇ ਆਪਣੇ 'ਦੰਗਲ' ਟੈਕਨੀਸ਼ੀਅਨ ਦੀ ਬਚਾਈ ਜਾਨ, ਪ੍ਰਸ਼ੰਸਕਾਂ ਨੇ ਦਿੱਤਾ ਪਿਆਰ

aamir khan
09 September, 2018 06:58:09 PM

ਜਲੰਧਰ (ਬਿਊਰੋ)— ਆਮਿਰ ਖਾਨ ਆਪਣੀ ਫਿਲਮ 'ਦੰਗਲ' ਦੇ ਸਾਊਂਡ ਇੰਜੀਨੀਅਰ ਸ਼ਾਜਿਥ ਕੋਇਰੀ ਲਈ ਹੀਰੋ ਸਾਬਿਤ ਹੋਏ ਹਨ। ਸ਼ਾਜਿਥ ਕੋਇਰੀ ਫਿਲਮ 'ਦੰਗਲ' 'ਚ ਆਮਿਰ ਖਾਨ ਨਾਲ ਕੰਮ ਕਰ ਚੁੱਕੇ ਹਨ ਤੇ ਹਾਲ ਹੀ 'ਚ ਉਨ੍ਹਾਂ ਨੂੰ ਸਟ੍ਰੋਕ ਦਾ ਦੌਰਾ (ਬ੍ਰੇਨ ਅਟੈਕ) ਪਿਆ ਸੀ, ਜਿਸ ਕਾਰਨ ਐਮਰਜੰਸੀ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਹਸਪਤਾਲ ਦੇ ਬੈੱਡ 'ਤੇ ਕਈ ਘੰਟੇ ਲੰਘਣ ਦੇ ਬਾਵਜੂਦ ਕੋਈ ਡਾਕਟਰ ਸਾਊਂਡ ਟੈਕਨੀਸ਼ੀਅਨ ਦੀ ਜਾਂਚ ਕਰਨ ਲਈ ਨਹੀਂ ਆਇਆ।

Punjabi Bollywood Tadka

ਅਜਿਹੀ ਹਾਲਤ 'ਚ ਦੁਖੀ ਹੋ ਕੇ ਟੈਕਸ਼ੀਨੀਅਨ ਦੇ ਪਰਿਵਾਰ ਨੇ ਆਮਿਰ ਖਾਨ ਕੋਲੋਂ ਮਦਦ ਮੰਗਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਬਿਨਾਂ ਸਮਾਂ ਗਵਾਏ ਆਮਿਰ ਖਾਨ ਅੱਧੀ ਰਾਤ ਨੂੰ ਹਸਪਤਾਲ ਪਹੁੰਚ ਗਏ। ਅਭਿਨੇਤਾ ਤੁਰੰਤ ਉਸ ਨੂੰ ਕੋਕੀਲਾਬੇਨ ਹਸਪਤਾਲ ਲੈ ਗਏ, ਜਿਥੇ ਸ਼ਾਜਿਥ ਦਾ ਇਲਾਜ ਕੀਤਾ ਗਿਆ। ਇਸ ਬੇਮਿਸਾਲ ਕੰਮ ਨੇ ਇੰਟਰਨੈੱਟ 'ਤੇ ਹੜਕੰਪ ਮਚਾ ਦਿੱਤਾ ਹੈ। ਆਮਿਰ ਖਾਨ ਦੇ ਫੈਨਜ਼ ਟਵਿਟਰ 'ਤੇ ਅਭਿਨੇਤਾ ਪ੍ਰਤੀ ਆਪਣਾ ਪਿਆਰ ਤੇ ਸਨਮਾਨ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ।


Tags: Aamir Khan Shajith Koyeri Sound Technician Dangal

Edited By

Rahul Singh

Rahul Singh is News Editor at Jagbani.