FacebookTwitterg+Mail

'ਠਗਸ ਆਫ ਹਿੰਦੋਸਤਾਨ' ਦੇ ਸੈੱਟ ਤੋਂ ਆਮਿਰ-ਕੈਟਰੀਨਾ ਤੇ ਫਾਤਿਮਾ ਦਾ ਲੁੱਕ ਆਇਆ ਸਾਹਮਣੇ

aamir khan
13 September, 2018 10:36:18 AM

ਮੁੰਬਈ (ਬਿਊਰੋ)— ਆਮਿਰ ਖਾਨ ਇਸ ਸਾਲ ਆਪਣੀ ਫਿਲਮ 'ਠਗਸ ਆਫ ਹਿੰਦੁਸਤਾਨ' ਲੈ ਕੇ ਆ ਰਹੇ ਹਨ। ਫਿਲਮ ਦੇ ਸੈੱਟ ਤੋਂ ਕਈਂ ਲੁੱਕਸ ਤੇ ਕੁਝ ਖਬਰਾਂ ਜ਼ਰੂਰ ਸਾਹਮਣੇ ਆਈਆਂ ਹਨ ਪਰ ਫਿਲਮ ਬਾਰੇ ਅਜੇ ਵੀ ਕੋਈ ਖਾਸ ਜਾਣਕਾਰੀ ਨਹੀਂ ਹੈ। ਖਬਰਾਂ ਹਨ ਕਿ ਫਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਆਮਿਰ ਨੇ ਆਪਣੀ ਟੀਮ ਨਾਲ ਖਾਸ ਪਲਾਨਿੰਗ ਕਰ ਲਈ ਹੈ।

Punjabi Bollywood Tadka

ਫਿਲਮ 'ਚ ਆਮਿਰ ਖਾਨ ਨਾਲ ਬਿੱਗ ਬੀ ਅਮਿਤਾਭ ਬੱਚਨ, ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਨਜ਼ਰ ਆਉਣਗੀਆਂ। ਕੁਝ ਸਮਾਂ ਪਹਿਲਾਂ ਆਮਿਰ ਨੇ ਦੱਸਿਆ ਸੀ ਕਿ ਇਸ ਫਿਲਮ ਨਾਲ ਉਨ੍ਹਾਂ ਦੀ ਅਮਿਤਾਭ ਨਾਲ ਕੰਮ ਕਰਨ ਦੀ ਚਾਹਤ ਪੂਰੀ ਹੋ ਰਹੀ ਹੈ। ਆਮਿਰ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ 'ਠਗਸ ਆਫ ਹਿੰਦੁਸਤਾਨ' ਦਾ ਫਰਸਟ ਲੁੱਕ 17 ਸਤੰਬਰ ਭਾਵ ਸੋਮਵਾਰ ਨੂੰ ਆ ਰਿਹਾ ਹੈ ਅਤੇ ਇਸ ਦਾ ਟਰੇਲਰ 27 ਸਤੰਬਰ ਨੂੰ ਆ ਜਾਵੇਗਾ।

Punjabi Bollywood Tadka

ਫਿਲਮ ਦੇ ਫਰਸਟ ਲੁੱਕ ਤੋਂ ਬਾਅਦ ਇਸ ਦਾ ਟਰੇਲਰ ਹੀ ਆਵੇਗਾ। ਫਿਲਮ ਦਾ ਟਰੇਲਰ ਯਸ਼ਰਾਜ ਆਪਣੀ ਦੂਜੀ ਫਿਲਮ 'ਸੂਈ ਧਾਗਾ' ਦੀ ਰਿਲੀਜ਼ਿੰਗ ਦੇ ਨਾਲ ਹੀ ਲਾਂਚ ਕਰਨਗੇ। ਇਸ ਦੇ ਨਾਲ ਹੀ 27 ਸਤੰਬਰ ਨੂੰ ਯਸ਼ਰਾਜ ਦਾ ਜਨਮਦਿਨ ਵੀ ਹੈ। ਆਮਿਰ ਅਤੇ ਯਸ਼ਰਾਜ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਵੱਡੀ ਸਟਾਰ ਕਾਸਟ ਦੇ ਨਾਲ-ਨਾਲ ਵੱਡੇ ਬੈਨਰ ਅਤੇ ਬਿੱਗ ਬਜਟ ਫਿਲਮ ਹੋਣ ਕਾਰਨ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।

Punjabi Bollywood Tadka

ਖਬਰਾਂ ਹਨ ਕਿ ਆਮਿਰ ਨੇ ਫਿਲਮ ਦੇ ਕੁਝ ਸੀਨ ਆਪਣੇ 15 ਖਾਸ ਦੋਸਤਾਂ ਨੂੰ ਦਿਖਾਏ ਹਨ, ਜਿਨ੍ਹਾਂ ਨੇ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਇਹ ਫਿਲਮ ਬਾਲੀਵੁੱਡ ਦੀਆਂ ਮਹਿੰਗੀਆਂ ਫਿਲਮਾਂ 'ਚ ਸ਼ਾਮਲ ਹੈ, ਜਿਸ 'ਤੇ 210 ਕਰੋੜ ਰੁਪਏ ਖਰਚ ਕੀਤੇ ਗਏ ਹਨ।

Punjabi Bollywood Tadka

Punjabi Bollywood Tadka


Tags: Katrina Kaif Aamir Khan Fatima Sana Shaikh Thugs Of Hindostan LookViral

Edited By

Chanda Verma

Chanda Verma is News Editor at Jagbani.