FacebookTwitterg+Mail

ਆਮਿਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਿਲੀਜ਼ ਕਰਨਗੇ 'ਠਗਸ ਆਫ...' ਦਾ ਟਰੇਲਰ!

aamir khan
24 September, 2018 04:33:53 PM

ਮੁੰਬਈ (ਬਿਊਰੋ)— ਕੈਟਰੀਨਾ ਕੈਫ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਨਜ਼ਰ ਆਈ। ਇਸ ਮੌਕੇ ਕੈਟਰੀਨਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ 'ਠਗਸ ਆਫ ਹਿੰਦੋਸਤਾਨ' ਦੇ ਟਰੇਲਰ ਨੂੰ ਆਮਿਰ ਖਾਨ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਰਿਲੀਜ਼ ਕੀਤਾ ਜਾਵੇਗਾ। ਇਕ ਪ੍ਰਸ਼ੰਸਕ ਵਲੋਂ ਪੁੱਛੇ ਜਾਣ 'ਤੇ ਕੈਟਰੀਨਾ ਨੇ ਦੱਸਿਆ ਕਿ ਟਰੇਲਰ ਨੂੰ ਸਭ ਤੋਂ ਪਹਿਲਾਂ ਆਮਿਰ ਖਾਨ ਵਲੋਂ 27 ਸਤੰਬਰ, 2018 ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਜਾਵੇਗਾ। ਫਿਲਮ 'ਚ ਸਭ ਦੇ ਲੁੱਕ ਨੂੰ ਰਿਵੀਲ ਕਰਨ ਵਾਲੇ ਆਮਿਰ ਨੇ ਸਮੇਂ-ਸਮੇਂ 'ਤੇ 'ਠਗਸ ਆਫ ਹਿੰਦੋਸਤਾਨ' ਦੀਆਂ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਆਮਿਰ ਇੰਸਟਾਗ੍ਰਾਮ 'ਤੇ ਡੈਬਿਊ ਤੋਂ ਬਾਅਦ ਪ੍ਰਸ਼ੰਸਕਾਂ ਦਾ ਰੁਝਾਨ ਆਪਣੀ ਵਲ ਬਣਾਈ ਰੱਖਣਾ ਬਾਖੂਬੀ ਜਾਣਦੇ ਹਨ।

'ਦੰਗਲ' ਤੋਂ ਬਾਅਦ ਦੁਨੀਆ ਭਰ ਦੇ ਪ੍ਰਸ਼ੰਸਕ ਹੁਣ 'ਠਗਸ ਆਫ ਹਿੰਦੋਸਤਾਨ' ਦੇਖਣ ਲਈ ਉਤਾਵਲੇ ਹਨ। ਇਹ ਫਿਲਮ 2018 ਦੀ ਸਭ ਤੋਂ ਵਧ ਚਰਚਿਤ ਫਿਲਮਾਂ 'ਚੋਂ ਇਕ ਹੈ। ਫਿਲਮ 'ਚ ਆਮਿਰ ਖਾਨ, ਅਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 8 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Amitabh Bachchan Aamir Khan Katrina Kaif Thugs of Hindostan Trailer Bollywood Actor

Edited By

Kapil Kumar

Kapil Kumar is News Editor at Jagbani.